ਰਣਜੀ ਟਰਾਫੀ : ਸੁਵੇਦ ਦਾ ਧਮਾਕੇਦਾਰ ਡੈਬਿਊ, ਦੋਹਰਾ ਸੈਂਕੜਾ ਠੋਕ ਕੇ ਰਿਕਾਰਡ ਬੁੱਕ 'ਚ ਦਰਜ ਕਰਾਇਆ ਨਾਂ

Tuesday, Jun 07, 2022 - 06:26 PM (IST)

ਰਣਜੀ ਟਰਾਫੀ : ਸੁਵੇਦ ਦਾ ਧਮਾਕੇਦਾਰ ਡੈਬਿਊ, ਦੋਹਰਾ ਸੈਂਕੜਾ ਠੋਕ ਕੇ ਰਿਕਾਰਡ ਬੁੱਕ 'ਚ ਦਰਜ ਕਰਾਇਆ ਨਾਂ

ਬੈਂਗਲੁਰੂ- ਮੁੰਬਈ ਦੇ ਯੁਵਾ ਬੱਲੇਬਾਜ਼ ਸੁਵੇਦ ਪਾਰਕਰ ਮੰਗਲਵਾਰ ਨੂੰ ਉੱਤਰਾਖੰਡ ਦੇ ਖ਼ਿਲਾਫ਼ ਰਣਜੀ ਟਰਾਫ਼ੀ ਮੈਚ ਦੇ ਦੌਰਾਨ ਫਰਸਟ ਕਲਾਸ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ 12ਵੇਂ ਬੱਲੇਬਾਜ਼ ਬਣ ਗਏ। ਪਾਰਕਰ ਨੇ ਅਲੂਰ ਕ੍ਰਿਕਟ ਗਰਾਊਂਡ 'ਤੇ ਖੇਡੇ ਜਾ ਰਹੇ ਪੰਜ ਰੋਜ਼ਾ ਮੈਚ ਦੇ ਦੂਜੇ ਦਿਨ ਮੁੰਬਈ ਨੂੰ 600 ਦੌੜਾਂ ਦੇ ਪਾਰ ਪਹੁੰਚਾਉਣ 'ਚ ਆਪਣੇ ਦੋਹਰੇ ਸੈਂਕੜੇ ਨਾਲ ਯੋਗਦਾਨ ਦਿੱਤਾ।

ਇਹ ਵੀ ਪੜ੍ਹੋ : 'ਖੇਲੋ ਇੰਡੀਆ' 'ਚ ਪੰਜਾਬ ਦੀ ਝੰਡੀ, ਗਤਕਾ 'ਚ ਹਾਸਲ ਕੀਤੇ ਪੰਜ ਸੋਨ ਤਮਗ਼ੇ

ਪਾਰਕਰ ਰਣਜੀ ਟਰਾਫੀ ਕੁਆਰਟਰ ਫਾਈਨਲ 'ਚ ਸੱਟ ਦਾ ਸ਼ਿਕਾਰ ਅਜਿੰਕਯ ਰਹਾਣੇ ਦੀ ਜਗ੍ਹਾ ਕ੍ਰੀਜ਼ ਸਾਂਝੀ ਕਰ ਰਹੇ ਸਨ। 21 ਸਾਲਾ ਪਾਰਕਰ ਨੇ 37 ਗੇਂਦਾਂ 'ਚ 17 ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਇਹ ਮੁਕਾਮ ਹਾਸਲ ਕੀਤਾ। ਉਹ ਇਹ ਮੁਕਾਮ ਹਾਸਲ ਕਰਨ ਵਾਲੇ ਮੁੰਬਈ ਦੇ ਦੂਜੇ ਬੱਲੇਬਾਜ਼ ਤੇ ਕੁਲ ਮਿਲਾ ਕੇ 12ਵੇਂ ਭਾਰਤੀ ਬੱਲੇਬਾਜ਼ ਬਣ ਗਏ।

ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਨਮਨ ਓਝਾ ਦੇ ਪਿਤਾ ਗ੍ਰਿਫ਼ਤਾਰ, ਇਸ ਮਾਮਲੇ 'ਚ 8 ਸਾਲ ਤੋਂ ਸਨ ਫਰਾਰ

ਸੁਵੇਦ ਪਾਰਕਰ ਫਰਸਟ ਕਲਾਸ ਕ੍ਰਿਕਟ 'ਚ ਡੈਬਿਊ 'ਤੇ ਦੋਹਰਾ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ 23ਵੇਂ ਬੱਲੇਬਾਜ਼ ਹਨ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ ਕਰਦੇ ਹੋਏ ਸਰਫਰਾਜ਼ ਖ਼ਾਨ ਦੀਆਂ 153 ਦੌੜਾਂ ਤੇ ਪਾਰਕਰ ਦੀਆਂ 240 ਦੌੜਾਂ ਦੀ ਬਦੌਲਤ ਪਹਿਲੀ ਪਾਰੀ 'ਚ 165 ਓਵਰ 'ਚ 7 ਵਿਕਟਾਂ ਦੇ ਨੁਕਸਾਨ 'ਤੇ 632 ਦੌੜਾਂ ਬਣਾਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News