ਰਣਜੀ ਟਰਾਫੀ : ਪੰਜਾਬ ਨੇ ਹਰਿਆਣਾ ਨੂੰ 10 ਵਿਕਟਾਂ ਨਾਲ ਹਰਾਇਆ

02/27/2022 5:07:37 PM

ਨਵੀਂ ਦਿੱਲੀ- ਤੇਜ਼ ਗੇਂਦਬਾਜ਼ ਬਲਤੇਜ ਸਿੰਘ ਤੇ ਖੱਬੇ ਹੱਥ ਦੇ ਸਪਿਨਰ ਅਭਿਸ਼ੇਕ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪੰਜਾਬ ਨੇ ਰਣਜੀ ਟਰਾਫੀ ਐਲੀਟ ਗਰੁੱਪ ਐੱਫ ਮੈਚ 'ਚ ਐਤਵਾਰ ਨੂੰ ਇੱਥੇ ਹਰਿਆਣਾ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਬੋਨਸ ਸਮੇਤ 7 ਅੰਕ ਹਾਸਲ ਕੀਤੇ। ਹਰਿਆਣਾ ਨੇ ਫਾਲੋਆਨ ਕਰਦੇ ਹੋਏ ਸਵੇਰੇ ਆਪਣੀ ਦੂਜੀ ਪਾਰੀ ਚਾਰ ਵਿਕਟਾਂ 'ਤੇ 149 ਦੌੜਾਂ ਤੋਂ ਅੱਗੇ ਵਧਾਈ ਪਰ ਉਸ ਨੇ 54 ਦੌੜਾਂ ਦੇ ਅੰਦਰ ਬਾਕੀ ਬਚੀਆਂ 6 ਵਿਕਟਾਂ ਗੁਆ ਦਿੱਤੀਆਂ। ਇਸ ਤਰ੍ਹਾਂ ਉਸ ਦੀ ਪੂਰੀ ਟੀਮ 203 ਦੌੜਾਂ 'ਤੇ ਆਊਟ ਹੋ ਗਈ। 

ਇਹ ਵੀ ਪੜ੍ਹੋ : ਈ. ਪੀ. ਐੱਲ. ਮੈਚ 'ਚ ਇਕ ਦੂਜੇ ਨੂੰ ਗਲ ਨਾਲ ਲਾ ਕੇ ਰੋਣ ਲੱਗੇ ਯੂਕ੍ਰੇਨ ਦੇ ਖਿਡਾਰੀ, ਦਿੱਤਾ ਇਹ ਸੰਦੇਸ਼

ਪੰਜਾਬ ਨੂੰ 42 ਦੌੜਾਂ ਦਾ ਟੀਚਾ ਮਿਲਿਆ ਤੇ ਉਸ ਨੇ ਪ੍ਰਭਸਿਮਰਨ ਸਿੰਘ (ਅਜੇਤੂ 25) ਤੇ ਕਪਤਾਨ ਅਭਿਸ਼ੇਕ ਸ਼ਰਮਾ (ਅਜੇਤੂ 20) ਦੀਆਂ ਪਾਰੀਆਂ ਨਾਲ ਬਿਨਾ ਕਿਸੇ ਨੁਕਸਾਨ ਦੇ 45 ਦੌੜਾਂ ਬਣਾ ਕੇ ਵੱਡੀ ਜਿੱਤ ਦਰਜ ਕੀਤੀ। ਅਭਿਸ਼ੇਕ ਨੇ ਇਸ ਤੋਂ ਪਹਿਲਾਂ 4.5 ਓਵਰ 'ਚ 15 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਬਲਤੇਜ ਨੇ 15 ਓਵਰ 'ਚ 17 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਸਿਧਾਰਤ ਕੌਲ ਨੇ 75 ਦੌੜਾਂ ਦੇ ਕੇ 2 ਵਿਕਟਾਂ ਲਈਆਂ ਜਿਸ ਨਾਲ ਹਰਿਆਣਾ ਦੀ ਟੀਮ ਲਗਾਤਾਰ ਦੂਜੀ ਪਾਰੀ 'ਚ ਅਸਫਲ ਰਹੀ। ਉਸ ਵਲੋਂ ਨਿਸ਼ਾਂਤ ਸਿੰਧੂ ਨੇ ਸਭ ਤੋਂ ਜ਼ਿਆਦਾ 57 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : ਭਾਰਤ ਦੀ ਸਾਦੀਆ ਤਾਰਿਕ ਨੇ ਮਾਸਕੋ ਵੁਸ਼ੂ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗ਼ਾ, PM ਮੋਦੀ ਨੇ ਦਿੱਤੀ ਵਧਾਈ

ਪੰਜਾਬ ਨੇ ਆਪਣੀ ਪਹਿਲੀ ਪਾਰੀ 'ਚ 444 ਦੌੜਾਂ ਬਣਾ ਕੇ ਹਰਿਆਣਾ ਨੂੰ 282 ਦੌੜਾਂ 'ਤੇ ਆਊਟ ਕਰਕੇ ਫਾਲੋਆਨ ਲਈ ਮਜਬੂਰ ਕੀਤਾ ਸੀ। ਗਰੁੱਪ ਐੱਫ ਦੇ ਇਕ ਹੋਰ ਮੈਚ 'ਚ ਹਿਮਾਚਲ ਪ੍ਰਦੇਸ਼ ਨੇ ਤ੍ਰਿਪੁਰਾ ਨੂੰ ਸ਼ਨੀਵਾਰ ਨੂੰ ਮੈਚ ਦੇ ਤੀਜੇ ਹੀ ਦਿਨ ਪਾਰੀ ਤੇ 30 ਦੌੜਾਂ ਨਾਲ ਹਰਾਇਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 
 


Tarsem Singh

Content Editor

Related News