ਰਣਜੀ ਟਰਾਫੀ : ਪੰਜਾਬ ਵਿਰੁੱਧ ਤਾਮਿਲਨਾਡੂ ਦੀਆਂ 9 ਵਿਕਟਾਂ ''ਤੇ 213 ਦੌੜਾਂ

Saturday, Dec 15, 2018 - 01:29 AM (IST)

ਰਣਜੀ ਟਰਾਫੀ : ਪੰਜਾਬ ਵਿਰੁੱਧ ਤਾਮਿਲਨਾਡੂ ਦੀਆਂ 9 ਵਿਕਟਾਂ ''ਤੇ 213 ਦੌੜਾਂ

ਮੋਹਾਲੀ- ਮਨਪ੍ਰੀਤ ਗੋਨੀ (55 ਦੌੜਾਂ 'ਤੇ 5 ਵਿਕਟਾਂ) ਅਤੇ ਬਲਤੇਜ ਸਿੰਘ (43 ਦੌੜਾਂ 'ਤੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਪੰਜਾਬ ਨੇ ਤਾਮਿਲਨਾਡੂ ਨੂੰ ਰਣਜੀ ਟਰਾਫੀ ਇਲੀਟ ਗਰੁੱਪ-ਬੀ ਮੈਚ ਦੀ ਪਹਿਲੀ ਪਾਰੀ 'ਚ 9 ਵਿਕਟਾਂ 'ਤੇ 213 ਦੌੜਾਂ 'ਤੇ ਰੋਕ ਦਿੱਤਾ। ਤਾਮਿਲਨਾਡੂ ਲਈ ਵਿਜੇ ਸ਼ੰਕਰ ਨੇ 122 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 71 ਦੌੜਾਂ ਬਣਾਈਆਂ।
ਦਿੱਲੀ ਨੇ 7 ਵਿਕਟਾਂ 'ਤੇ ਬਣਾਈਆਂ 291 ਦੌੜਾਂ
ਓਪਨਰ ਪੋਨਮ ਰਾਹੁਲ (77),  ਵਿਨੁਪ ਮਨੋਹਰਨ (ਅਜੇਤੂ 77) ਅਤੇ ਜਲਜ ਸਕਸੈਨਾ (68) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਕੇਰਲ ਨੇ ਦਿੱਲੀ ਖਿਲਾਫ ਰਣਜੀ ਟਰਾਫੀ ਇਲੀਟ ਗਰੁੱਪ-ਬੀ ਮੈਚ ਦੇ ਪਹਿਲੇ ਦਿਨ 7 ਵਿਕਟਾਂ 'ਤੇ 291 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। 
ਰਾਹੁਲ ਨੇ 129 ਗੇਂਦਾਂ ਦੀ ਪਾਰੀ 'ਚ 10 ਚੌਕੇ ਅਤੇ 2 ਛੱਕੇ ਲਾਏ, ਜਦਕਿ ਕਰੀਜ਼ 'ਤੇ ਡਟੇ ਹੋਏ ਮਨੋਹਰਨ ਨੇ 176 ਗੇਂਦਾਂ 'ਤੇ 7 ਚੌਕੇ ਲਾਏ। ਸਕਸੈਨਾ ਨੇ 113 ਗੇਂਦਾਂ ਦੀ ਪਾਰੀ 'ਚ 8 ਚੌਕੇ ਲਾਏ। ਦਿੱਲੀ ਵੱਲੋਂ ਸ਼ਿਵਮ ਸ਼ਰਮਾ ਨੇ 78 ਦੌੜਾਂ 'ਤੇ 4 ਵਿਕਟਾਂ ਲਈਆਂ। ਆਕਾਸ਼ ਸੂਦਨ, ਵਿਕਾਸ ਮਿਸ਼ਰਾ ਅਤੇ ਸ਼ਿਵਾਂਗ ਵਸ਼ਿਸ਼ਠ ਨੂੰ 1-1 ਵਿਕਟ ਮਿਲੀ।


Related News