ਨਿਊਜ਼ੀਲੈਂਡ ਦੌਰੇ 'ਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਅਗਵਾਈ ਕਰੇਗੀ ਰਾਣੀ ਰਾਮਪਾਲ

Wednesday, Jan 15, 2020 - 01:16 PM (IST)

ਨਿਊਜ਼ੀਲੈਂਡ ਦੌਰੇ 'ਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਅਗਵਾਈ ਕਰੇਗੀ ਰਾਣੀ ਰਾਮਪਾਲ

ਸਪੋਰਟਸ ਡੈਸਕ— ਭਾਰਤੀ ਸਟਾਰ ਸਟ੍ਰਾਈਕਰ ਰਾਣੀ ਰਾਮਪਾਲ 25 ਜਨਵਰੀ ਤੋਂ ਆਕਲੈਂਡ ਤੋਂ ਸ਼ੁਰੂ ਹੋਣ ਜਾ ਰਹੇ ਮਹਿਲਾ ਹਾਕੀ ਟੀਮ ਦੇ ਨਿਊਜ਼ੀਲੈਂਡ ਦੌਰੇ 'ਤੇ 20 ਮੈਂਬਰੀ ਟੀਮ ਦੀ ਅਗਵਾਈ ਕਰੇਗੀ। ਹਾਕੀ ਇੰਡੀਆ ਨੇ ਮੰਗਲਵਾਰ ਨੂੰ ਟੀਮ ਦਾ ਐਲਾਨ ਕੀਤਾ। ਗੋਲਕੀਪਰ ਸਵਿਤਾ ਭਾਰਤੀ ਟੀਮ ਦੀ ਉਪ ਕਪਤਾਨ ਹੋਵੇਗੀ।

ਭਾਰਤ ਨੇ ਦੌਰੇ 'ਤੇ ਪਹਿਲਾ ਮੈਚ 25 ਜਨਵਰੀ ਨੂੰ ਨਿਊਜ਼ੀਲੈਂਡ ਦੀ ਨੌਜਵਾਨ ਟੀਮ ਨਾਲ ਖੇਡਣਾ ਹੈ। ਇਸ ਤੋਂ ਬਾਅਦ 27 ਤੇ 29 ਜਨਵਰੀ ਨੂੰ ਨਿਊਜ਼ੀਲੈਂਡ ਟੀਮ ਨਾਲ ਮੁਕਾਬਲਾ ਹੋਵੇਗਾ। ਭਾਰਤੀ ਟੀਮ 4 ਫਰਵਰੀ ਨੂੰ ਬ੍ਰਿਟੇਨ ਨਾਲ ਵੀ ਖੇਡੇਗੀ। ਉਥੇ ਹੀ ਦੌਰੇ ਦਾ ਆਖਰੀ ਮੈਚ 5 ਫਰਵਰੀ ਨੂੰ ਨਿਊਜ਼ੀਲੈਂਡ ਨਾਲ ਖੇਡਿਆ ਜਾਵੇਗਾ। PunjabKesari
ਟੀਮ ਇਸ ਤਰ੍ਹਾਂ ਹੈ : ਰਾਣੀ ਰਾਮਪਾਲ (ਕਪਤਾਨ), ਸਵਿਤਾ, ਰਜਨੀ ਈ, ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਰੀਨਾ ਖੋਖਰ, ਸਲੀਮਾ ਟੇਟੇ, ਸੁਸ਼ੀਲਾ ਚਾਨੂ, ਨਿਸ਼ਾ, ਨਮਿਤਾ ਟੋਪੋ, ਉਦਿਤਾ, ਮੋਨਿਕਾ, ਲਿਲਿਮਾ ਮਿੰਜ, ਨੇਹਾ, ਸੋਨਿਕਾ, ਸ਼ਰਮੀਲਾ ਦੇਵੀ, ਨਵਨੀਤ ਕੌਰ, ਲਾਲਰੇਮਸਿਆਮੀ, ਵੰਦਨਾ ਕਟਾਰੀਆ, ਨਵਜੋਤ ਕੌਰ।


Related News