ਵਰਲਡ ਗੇਮਸ ਐਥਲੀਟ ਆਫ ਦਿ ਈਅਰ ਦੇ ਨਾਂ ਲਈ ਨਾਮਜ਼ਦ ਹੋਈ ਰਾਣੀ ਰਾਮਪਾਲ
Friday, Jan 10, 2020 - 04:15 PM (IST)

ਨਵੀਂ ਦਿੱਲੀ— ਹਾਕੀ ਦੇ ਸੰਚਾਲਨ ਅਦਾਰੇ ਐੱਫ. ਆਈ. ਐੱਚ. ਨੇ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ 'ਵਰਲਡ ਗੇਮਸ ਐਥਲੀਟ ਆਫ ਦਿ ਈਅਰ' ਲਈ ਨਾਮਜ਼ਦ ਕੀਤਾ। ਹਾਕੀ ਇੰਡੀਆ ਨੇ ਬਿਆਨ 'ਚ ਕਿਹਾ ਕਿ ਕੌਮਾਂਤਰੀ ਮਹਾਸੰਘਾਂ ਵੱਲੋਂ ਇਸ ਪੁਰਸਕਾਰ ਲਈ 25 ਖਿਡਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਐੱਫ. ਆਈ. ਐੱਚ. ਨੇ ਰਾਣੀ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਉਸ ਦੀ ਅਗਵਾਈ ਕਰਨ ਦੀ ਕਾਬਲੀਅਤ ਨੂੰ ਦੇਖ ਕੇ ਉਸ ਦਾ ਨਾਂ ਇਸ ਪੁਰਸਕਾਰ ਲਈ ਸ਼ਾਮਲ ਕੀਤਾ।
ਹਾਕੀ ਇੰਡੀਆ ਦੇ ਪ੍ਰਧਾਨ ਮੁਹੰਮਦ ਮੁਸ਼ਤਾਕ ਅਹਿਮਦ ਨੇ ਕਿਹਾ, ''ਹਾਕੀ ਇੰਡੀਆ ਰਾਣੀ ਦੇ 'ਵਰਲਡ ਗੇਮਸ ਐਥਲੀਟ ਆਫ ਦਿ ਈਅਰ 2019' ਲਈ ਨਾਮਜ਼ਦ ਕੀਤੇ ਜਾਣ ਦੀ ਖਬਰ ਤੋਂ ਖੁਸ਼ ਹੈ। ਉਹ ਦੇਸ਼ 'ਚ ਕਈ ਲੋਕਾਂ ਲਈ ਪ੍ਰੇਰਣਾ ਦਾ ਸੋਮਾ ਹੈ।'' ਜੇਤੂ ਦਾ ਫੈਸਲਾ ਆਨਲਾਈਨ ਵੋਟਿੰਗ 'ਚ ਕੀਤਾ ਜਾਵੇਗਾ ਜੋ 30 ਜਨਵਰੀ ਨੂੰ ਖਤਮ ਹੋਵੇਗੀ। ਰਾਣੀ ਨੇ ਭਾਰਤ ਦੇ ਪਹਿਲੀ ਵਾਰ ਲਗਾਤਾਰ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ 'ਚ ਅਹਿਮ ਭੂਮਿਕਾ ਨਿਭਾਈ।