ਹਾਕੀ ਇੰਡੀਆ ਨੇ ਇਹਨਾਂ ਚਾਰ ਖਿਡਾਰੀਆਂ ਦੇ ਨਾਂ 'ਖੇਲ ਰਤਨ' ਅਤੇ 'ਅਰਜੁਨ ਐਵਾਰਡ' ਲਈ ਕੀਤੇ ਨਾਮਜ਼ਦ
Wednesday, Jun 03, 2020 - 04:36 PM (IST)

ਨਵੀਂ ਦਿੱਲੀ : ਹਾਕੀ ਇੰਡੀਆ ਨੇ ਭਾਰਤੀ ਬੀਬੀਆਂ ਦੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਨਾਂ ਦੇਸ਼ ਦੇ ਸਰਵਉੱਚ ਖੇਡ ਸਨਮਾਨ 'ਰਾਜੀਵ ਗਾਂਧੀ ਖੇਲ ਰਤਨ' ਜਦਕਿ ਵੰਦਨਾ ਕਟਾਰੀਆ, ਮੋਨਿਕਾ ਤੇ ਹਰਮਨਪ੍ਰੀਤ ਸਿੰਘ ਦਾ ਨਾਂ ਅਰਜੁਨ ਐਵਾਰਡ ਦੇ ਲਈ ਕੇਂਦਰੀ ਖੇਡ ਮਹਿਕਮੇ ਨੂੰ ਭੇਜਿਆ ਹੈ। ਹਾਕੀ ਇੰਡੀਆ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ।
ਹਾਕਾ ਇੰਡੀਆ ਨੇ 'ਲਾਈਫ਼ਟਾਈਮ ਅਚੀਵਮੈਂਟ ਦੇ ਧਿਆਨਚੰਦ ਐਵਾਰਡ ਲਈ ਸਾਬਕਾ ਭਾਰਤੀ ਖਿਡਾਰੀ ਡਾ. ਆਰ. ਪੀ. ਸਿੰਘ ਤੇ ਤੁਸ਼ਾਰ ਖਾਂਡੇਕਰ ਜਦਕਿ ਦ੍ਰੋਣਾਚਾਰਿਆ ਪੁਰਸਕਾਰ ਲਈ ਕੋਚ ਬੀ. ਜੇ. ਕਰਿਅੱਪਾ ਅਤੇ ਰੋਮੇਸ਼ ਪਠਾਨੀਆ ਦਾ ਨਾਂ ਖੇਡ ਮੰਤਰਾਲਾ ਨੂੰ ਭੇਜਿਆ ਹੈ।