''ਹਿੱਤਾਂ ਦੇ ਟਕਰਾਅ'' ਦੇ ਨੋਟਿਸ ਤੋਂ ਬਾਅਦ ਰੰਗਾਸਵਾਮੀ ਨੇ ਦਿੱਤਾ ਅਸਤੀਫਾ

09/29/2019 6:42:07 PM

ਨਵੀਂ ਦਿੱਲੀ— ਸਾਬਕਾ ਭਾਰਤੀ ਮਹਿਲਾ ਕਪਤਾਨ ਸ਼ਾਂਤਾ ਰੰਗਾਸਵਾਮੀ ਨੇ ਬੀ. ਸੀ. ਸੀ. ਆਈ. ਦੇ ਆਚਰਣ ਅਧਿਕਾਰੀ ਡੀ. ਕੇ. ਜੈਨ ਵਲੋਂ ਹਿੱਤਾਂ ਦੇ ਟਕਰਾਅ ਦਾ ਨੋਟਿਸ ਭੇਜੇ ਜਾਣ ਤੋਂ ਬਾਅਦ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਮੈਂਬਰ ਤੇ ਭਾਰਤੀ ਕ੍ਰਿਕਟ ਸੰਘ (ਆਈ. ਸੀ. ਏ.) ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰੰਗਾਸਵਾਮੀ ਨੇ ਕਿਹਾ, ''ਮੇਰੀਆਂ ਕੁਝ ਹੋਰ ਯੋਜਨਾਵਾਂ ਹਨ, ਇਸ ਲਈ ਮੈਂ ਅੱਗੇ ਵਧਣ ਦਾ ਫੈਸਲਾ ਕੀਤਾ। ਸੀ.ਐੱਸ. ਸੀ. ਦੀ ਵੈਸੇ ਵੀ ਇਕ ਸਾਲ ਵਿਚ ਜਾਂ ਦੋ ਸਾਲ ਵਿਚ ਇਕ ਵਾਰ ਹੀ ਮੀਟਿੰਗ ਹੁੰਦੀ ਹੈ, ਇਸ ਲਈ ਮੈਨੂੰ ਟਕਰਾਅ ਦੀ ਗੱਲ ਸਮਝ ਨਹੀਂ ਆਉਂਦੀ ।''

PunjabKesari

ਉਸ ਨੇ ਕਿਹਾ, ''ਸੀ. ਏ. ਸੀ. ਕਮੇਟੀ ਵਿਚ ਹੋਣਾ ਸਨਮਾਨ ਦੀ ਗੱਲ ਸੀ। ਮੌਜੂਦਾ ਹਾਲਾਤ ਵਿਚ (ਹਿੱਤਾਂ ਦੇ ਟਕਰਾਅ ਨੂੰ ਦੇਖ ਕੇ) ਮੈਨੂੰ ਲੱਗਦਾ ਹੈ ਕਿ ਕਿਸੇ ਵੀ ਪ੍ਰਸ਼ਾਸਨਿਕ ਭੂਮਿਕਾ ਲਈ ਲੋੜੀਂਦੇ ਸਾਬਕਾ ਕ੍ਰਿਕਟਰਾਂ ਨੂੰ ਲੱਭਣਾ ਮੁਸ਼ਕਿਲ ਹੋਵੇਗਾ। ਆਈ. ਸੀ. ਏ. ਨਾਲ ਤਾਂ ਮੈਂ ਚੁਣੇ ਜਾਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੰਦੀ। ਇਸ ਲਈ ਇਹ ਸਮਾਂ ਦੀ ਗੱਲ ਸੀ।'' ਰੰਗਾਸਵਾਮੀ ਦੇ ਇਲਾਵਾ ਸੀ. ਏ. ਸੀ. ਵਿਚ ਕਪਿਲ ਦੇਵ ਤੇ ਅੰਸ਼ੁਮਨ ਗਾਇਕਵਾੜ ਸ਼ਾਮਲ ਸਨ। ਰੰਗਾਸਵਾਮੀ ਨੇ ਆਪਣਾ ਅਸ਼ਤੀਫਾ ਐਤਵਾਰ ਨੂੰ ਸੇਵਰੇ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਤੇ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਨੂੰ ਈ-ਮੇਲ ਰਾਹੀਂ ਭੇਜਿਆ।


Related News