ਰਾਮਕੁਮਾਰ ਨੂੰ ਟਾਟਾ ਓਪਨ ਟੈਨਿਸ ''ਚ ਮਿਲਿਆ ਵਾਈਲਡ ਕਾਰਡ
Thursday, Jan 30, 2020 - 09:33 AM (IST)
ਸਪੋਰਟਸ ਡੈਸਕ— ਰਾਮਕੁਮਾਰ ਰਾਮਨਾਥਨ ਨੂੰ ਬੁੱਧਵਾਰ ਨੂੰ ਟਾਟਾ ਓਪਨ ਮਹਾਰਾਸ਼ਟਰ ਟੈਨਿਸ ਟੂਰਨਾਮੈਂਟ ਵਿਚ ਮਰਦ ਸਿੰਗਲਜ਼ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ ਤੇ ਪ੍ਰਬੰਧਕ ਤਜਰਬੇਕਾਰ ਲਿਏਂਡਰ ਪੇਸ ਨੂੰ ਵੀ ਮਰਦ ਡਬਲਜ਼ ਵਿਚ ਇਸੇ ਤਰ੍ਹਾਂ ਪ੍ਰਵੇਸ਼ ਦੇ ਸਕਦੇ ਹਨ। ਭਾਰਤ ਦੇ ਚੋਟੀ ਦੇ ਦੋ ਖਿਡਾਰੀਆਂ ਪ੍ਰਜਨੇਸ਼ ਗੁਣੇਸ਼ਵਰਨ ਤੇ ਸੁਮਿਤ ਨਾਗਲ ਨੇ ਸਿੱਧਾ ਮੁੱਖ ਡਰਾਅ ਵਿਚ ਥਾਂ ਬਣਾ ਲਈ ਸੀ। ਟੂਰਨਾਮੈਂਟ ਦੇ ਡਾਇਰੈਕਟਰ ਪ੍ਰਸ਼ਾਂਤ ਸੁਤਾਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
