ਇੰਡੋ ਇੰਟਰਨੈਸ਼ਨਲ ਕਬੱਡੀ ਲੀਗ ''ਚ ਰਾਕੇਸ਼ ਕੁਮਾਰ ਬੈਂਗਲੁਰੂ ਰਾਈਨੋ ਦੇ ਬਣੇ ਕੋਚ
Monday, Apr 29, 2019 - 04:34 PM (IST)

ਨਾਲਾਗੜ੍ਹ— ਹਿਮਾਚਲ ਦੇ ਸਭ ਤੋਂ ਪਹਿਲੇ ਕੌਮਾਂਤਰੀ ਖਿਡਾਰੀ ਰਾਕੇਸ਼ ਕੁਮਾਰ ਦੀ ਇੰਡੋ ਇੰਟਰਨੈਸ਼ਨਲ ਕਬੱਡੀ ਲੀਗ 'ਚ ਬੈਂਗਲੁਰੂ ਰਾਈਨੋ ਦੇ ਮੁੱਖ ਕੋਚ ਦੇ ਰੂਪ 'ਚ ਚੋਣ ਹੋਈ ਹੈ। ਰਾਕੇਸ਼ ਕੁਮਾਰ ਸੀਨੀਅਰ ਮਿਡਲ ਸਕੂਲ ਦਭੋਟਾ 'ਚ ਕਬੱਡੀ ਕੋਚ ਦੇ ਰੂਪ 'ਚ ਤਾਇਨਾਤ ਹਨ। ਉਨ੍ਹਾਂ ਨੇ ਹਿਮਾਚਲ ਲਈ ਬਹੁਤ ਪ੍ਰਤਿਭਾਵਾਨ ਖਿਡਾਰੀਆਂ ਨੂੰ ਤਿਆਰ ਕੀਤਾ ਹੈ।
ਅਜੇ ਠਾਕੁਰ, ਰੀਤੂ ਨੇਗੀ, ਕਵਿਤਾ, ਪ੍ਰਿਅੰਕਾ, ਨੇਗੀ, ਗੁਲਸ਼ਨ, ਨਿਧੀ ਸ਼ਰਮਾ, ਡਿੰਪਲ, ਸੁਸ਼ਮਾ, ਸਾਕਸ਼ੀ ਸ਼ਰਮਾ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਨਾਂ ਉੱਚਾ ਕੀਤਾ ਹੈ। ਇਨ੍ਹਾਂ ਸਾਰੇ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ 'ਚ ਰਾਕੇਸ਼ ਕੁਮਾਰ ਦਾ ਕਾਫੀ ਯੋਗਦਾਨ ਰਿਹਾ। ਰਾਕੇਸ਼ ਕੁਮਾਰ ਨੇ 1994 'ਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਸੈਫ ਗੇਮ 'ਚ ਭਾਰਤ ਨੂੰ ਗੋਲਡ ਮੈਡਲ ਦਿਵਾ ਕੇ ਹਿਮਾਚਲ ਪ੍ਰਦੇਸ਼ ਦਾ ਨਾਂ ਰੋਸ਼ਨ ਕੀਤਾ। ਨਿਊ ਕਬੱਡੀ ਫੈਡਰੇਸ਼ਨ ਵੱਲੋਂ ਜਾਰੀ ਇੰਡੋ ਇੰਟਰਨੈਸ਼ਨਲ ਕਬੱਡੀ ਲੀਗ 13 ਮਈ ਤੋਂ ਸ਼ੁਰੂ ਹੋਵੇਗੀ। ਇਸ ਲੀਗ ਲਈ ਬੈਂਗਲੁਰੂ ਰੋਹੀਨੋਜ਼ ਟੀਮ ਦੇ ਮੁੱਖ ਕੋਚ ਦੇ ਰੂਪ 'ਚ ਉਨ੍ਹਾਂ ਦੀ ਚੋਣ ਹੋਈ ਹੈ।