ਰਾਜੀਵ ਨੇ ਟਾਪ-15 ''ਚ ਫਿਨਿਸ਼ ਕੀਤਾ, ਭਾਰਤ ਨੂੰ ਦਿਵਾਇਆ ਅੰਕ
Monday, Sep 23, 2019 - 12:16 AM (IST)

ਸੇਪਾਂਗ (ਮਲੇਸ਼ੀਆ)— ਮਲੇਸ਼ੀਆ ਦੇ ਸੇਪਾਂਗ ਇੰਟਰਨੈਸ਼ਨਲ ਸਰਕਟ ਵਿਚ ਛੇਵੇਂ ਰਾਊਂਡ ਦੀ ਫਾਈਨਲ ਰੇਸ ਵਿਚ ਐਤਵਾਰ ਨੂੰ ਭਾਰਤ ਦੀ ਇਕਲੌਤੀ ਰੇਸਿੰਗ ਟੀਮ ਆਈ. ਡੇਮਿਟਸੂ ਹੋਂਡਾ ਰੇਸਿੰਗ ਇੰਡੀਆ ਨੇ ਏਸ਼ੀਆ ਰੋਡ ਰੇਸਿੰਗ ਚੈਂਪੀਅਨਸ਼ਿਪ-2019 ਵਿਚ ਇਕ ਵਾਰ ਫਿਰ ਤੋਂ ਅੰਕ ਹਾਸਲ ਕੀਤਾ ਹੈ। ਕੱਲ ਦੇ ਕ੍ਰੈਸ਼ ਤੋਂ ਬਾਅਦ ਪਿੱਠ ਤੇ ਹੱਥ ਵਿਚ ਸੱਟ ਦੇ ਬਾਵਜੂਦ ਰਾਜੀਵ ਨੇ ਇਕ ਹੋਰ ਅੰਕ ਹਾਸਲ ਕੀਤਾ ਤੇ ਏ. ਆਰ. ਆਰ. ਸੀ. ਦੇ ਏਸ਼ੀਆਈ ਪ੍ਰੋਡਕਸ਼ਨ 250 ਸੀ. ਸੀ. (ਏ. ਪੀ. 250) ਕਲਾਸ ਵਿਚ ਇਸ ਸੈਸ਼ਨ ਵਿਚ 8 ਵਾਰ ਟਾਪ 15 ਫਿਨਿਸ਼ ਕੀਤਾ।