ਮਹਿਲਾ ਟੀਮ ਨੂੰ  ਵਧਾਈ ਦੇਣ ''ਚ ਗਲਤੀ ਕਰ ਗਏ ਰਾਜੀਵ ਸ਼ੁਕਲਾ

07/22/2017 2:20:21 AM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਦੇ ਚੈਅਰਮੈਨ ਅਤੇ ਬੀ. ਸੀ. ਸੀ. ਆਈ. ਦੇ ਅਧਿਕਾਰੀ ਰਾਜੀਵ ਸ਼ੁਕਲਾ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ ਦੇਣ 'ਚ ਗਲਤੀ ਕਰ ਗਏ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਸਾਈਟ ਟਵੀਟ 'ਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।
ਸ਼ੁਕਲਾ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਮਹਿਲਾ ਵਿਸ਼ਵ ਕੱਪ ਦੀ ਜਗ੍ਹਾ ਵਿਸ਼ਵ ਫਾਈਨਲ ਦੀ ਜਗ੍ਹਾ ਚੈਂਪੀਅਨਸ ਟਰਾਫੀ ਫਾਈਨਲ ਲਿਖ ਦਿੱਤਾ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਕਿ ਮਹਿਲਾ ਟੀਮ ਨੂੰ ਆਸਟਰੇਲੀਆ ਨੂੰ ਹਰਾ ਕੇ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਪਹੁੰਚਣ ਲਈ ਵਧਾਈ, ਹਰਮਨਪ੍ਰੀਤ ਨੇ ਜ਼ਬਰਦਸਤ ਪਾਰੀ ਖੇਡੀ।
ਉਸ ਨੇ ਬਾਅਦ 'ਚ ਆਪਣੀ ਗਲਤੀ ਨੂੰ ਸੁਧਾਰਦੇ ਹੋਏ ਭਾਰਤੀ ਮਹਿਲਾ ਟੀਮ ਨੂੰ ਵਧਾਈ 'ਚ ਲਗਾਤਾਰ ਟਵੀਟ ਕੀਤੇ। ਉਨ੍ਹਾਂ ਨੇ ਕਿਹਾ ਕਿ ਮਹਿਲਾ ਟੀਮ ਨੂੰ ਆਸਟਰੇਲੀਆ 'ਤੇ ਬਿਹਤਰੀਨ ਜਿੱਤ ਅਤੇ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਣ ਲਈ ਵਧਾਈ, ਸ਼ਾਨਦਾਰ ਖੇਡੀ ਹਰਮਨਪ੍ਰੀਤ।
ਸ਼ੁਕਲਾ ਨੇ ਕਿਹਾ ਕਿ ਮਹਿਲਾ ਵਿਸ਼ਵ ਕੱਪ ਨੂੰ ਫਾਈਨਲ ਲਈ ਸ਼ੁਭਕਾਮਨਾਵਾਂ, ਭਾਰਤੀ ਕ੍ਰਿਕਟ ਲਈ ਇਹ ਕਾਫੀ ਮਾਣ ਵਾਲੀ ਗੱਲ ਹੈ।
 


Related News