ਵੈਸਟਰਨ ਏਸ਼ੀਆ ਜੂਨੀਅਰ ਸ਼ਤਰੰਜ ''ਚ ਰਾਜਦੀਪ-ਵੰਤਿਕਾ ਸਿੰਗਲ ਬੜ੍ਹਤ ''ਤੇ

Sunday, Sep 08, 2019 - 11:57 AM (IST)

ਵੈਸਟਰਨ ਏਸ਼ੀਆ ਜੂਨੀਅਰ ਸ਼ਤਰੰਜ ''ਚ ਰਾਜਦੀਪ-ਵੰਤਿਕਾ ਸਿੰਗਲ ਬੜ੍ਹਤ ''ਤੇ

ਸਪੋਰਟਸ ਡੈਸਕ— ਵੈਸਟਰਨ ਏਸ਼ੀਆ ਸ਼ਤਰੰਜ ਚੈਂਪੀਅਨਸ਼ਿਪ ਦੇ ਪਹਿਲੇ 3 ਰਾਊਂਡਾਂ ਦੇ ਮੁਕਾਬਲੇ ਤੋਂ ਬਾਅਦ ਭਾਰਤ ਦੇ ਰਾਜਦੀਪ ਸਰਕਾਰ ਨੇ ਬਾਲਕ ਵਰਗ ਵਿਚ ਅਤੇ ਬਾਲਿਕਾ ਵਰਗ ਵਿਚ ਵੰਤਿਕਾ ਅਗਰਵਾਲ ਨੇ ਆਪਣੇ ਸਾਰੇ ਤਿੰਨੇ ਮੁਕਾਬਲੇ ਜਿੱਤ ਕੇ ਸਿੰਗਲ ਬੜ੍ਹਤ ਬਣਾ ਲਈ ਹੈ। ਰਾਜਦੀਪ ਨੇ ਤੀਜੇ ਰਾਊਂਡ ਵਿਚ ਹਮਵਤਨ ਰਾਹੁਲ ਵੀ. ਐੱਸ. ਨੂੰ ਹਰਾਇਆ। ਹੋਰ ਬਾਕੀ ਦੇ ਮਹੱਤਵਪੂਰਨ ਮੁਕਾਬਲਿਆਂ 'ਚ ਦੂਜੇ ਰਾਊਂਡ 'ਚ ਰੈਪਿਡ ਦੇ ਸੋਨ ਤਮਗਾ ਜੇਤੂ ਸੰਕਲਪ ਗੁਪਤਾ ਨੂੰ ਹਰਾਉਂਦਿਆਂ ਉਲਟਫੇਰ ਕਰਨ ਵਾਲੇ ਹਰਸ਼ਲ ਸ਼ਾਹੀ ਨੂੰ ਉਜ਼ਬੇਕਿਸਤਾਨ ਦੇ ਆਬਿਦਮਾਲਿਕ ਆਬਿਦਸਿਲਮੋਵ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਟਾਪ ਬੋਰਡ 'ਤੇ ਸਮਮੇਦ ਸ਼ੇਟੇ ਨੇ ਵਰਦਾਨ ਨਾਗਪਾਲ ਨਾਲ ਅਤੇ ਅਨੁਜ ਸ਼੍ਰੀਵਤਰੀ ਨੇ ਸ਼ਤਰਤਿਵਜ ਪਰਾਜ ਨਾਲ ਡਰਾਅ ਖੇਡਿਆ।


Related News