RR v RCB : ਰਾਜਸਥਾਨ ਵਿਰੁੱਧ ਜੇਤੂ ਲੈਅ ਕਾਇਮ ਰੱਖਣ ਉਤਰੇਗੀ ਬੈਂਗਲੁਰੂ
Wednesday, Sep 29, 2021 - 02:59 AM (IST)
ਦੁਬਈ- ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਆਤਮਵਿਸ਼ਵਾਸ ਨਾਲ ਭਰੀ ਰਾਇਲ ਚੈਲੰਜਰਜ਼ ਬੈਂਗਲੁਰੂ ਆਈ. ਪੀ. ਐੱਲ. 2021 ਦੇ ਮੁਕਾਬਲੇ ਵਿਚ ਜਦੋ ਰਾਜਸਥਾਨ ਰਾਇਲਜ਼ ਵਿਰੁੱਧ ਖੇਡੇਗੀ ਤਾਂ ਉਸਦਾ ਇਰਾਦਾ ਜਿੱਤ ਦੀ ਲੈਅ ਨੂੰ ਕਾਇਮ ਰੱਖਣ ਦਾ ਹੋਵੇਗਾ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਆਰ. ਸੀ. ਬੀ. 10 ਮੈਚਾਂ ਵਿਚੋਂ 12 ਅੰਕ ਲੈ ਕੇ ਤੀਜੇ ਸਥਾਨ 'ਤੇ ਹੈ। ਰਾਇਲਜ਼ ਨੂੰ ਹਰਾ ਕੇ ਪਲੇਅ ਆਫ ਵਿਚ ਉਸਦੀ ਜਗ੍ਹਾ ਲਗਭਗ ਪੱਕੀ ਹੋ ਜਾਵੇਗੀ।
ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਖਤਰੇ ਕਾਰਨ ਸ਼ੈਫੀਲਡ ਸ਼ੀਲਡ ਮੈਚ ਮੁਲੱਤਵੀ
ਦੂਜੇ ਪਾਸੇ ਰਾਇਲਜ਼ ਦੇ 10 ਮੈਚਾਂ ਵਿਚੋਂ 8 ਅੰਕ ਹਨ ਤੇ ਉਸਦੇ ਲਈ ਮੁਕਾਬਲਾ ਕਰੋ ਜਾਂ ਮਰੋ ਤੋਂ ਘੱਟ ਨਹੀਂ ਹੋਵੇਗਾ। ਇੱਥਏ ਹਾਰ ਜਾਣ 'ਤੇ ਉਸਦੇ ਲਈ ਆਖਰੀ-4 ਦਾ ਰਸਤਾ ਬਹੁਤ ਮੁਸ਼ਕਿਲ ਹੋ ਜਾਵੇਗਾ। ਆਈ. ਪੀ. ਐੱਲ. ਦੇ ਇਸ ਸੈਸ਼ਨ ਦੀ ਬਹਾਲੀ 'ਤੇ ਆਰ. ਸੀ. ਬੀ. ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੂੰ ਦੋ ਮੈਚਾਂ ਵਿਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲਾਂ ਕੋਲਕਾਤਾ ਤੇ ਫਿਰ ਚੇਨਈ ਸੁਪਰ ਕਿੰਗਜ਼ ਨੇ ਉਸ ਨੂੰ ਹਰਾਇਆ। ਮੁੰਬਈ ਵਿਰੁੱਧ ਪਿਛਲੇ ਮੈਚ ਵਿਚ ਹਾਲਾਂਕਿ ਕੋਹਲੀ ਦੀ ਟੀਮ ਜਿੱਤ ਦੇ ਰਸਤੇ 'ਤੇ ਪਰਤੀ। ਦੂਜੇ ਪਾਸੇ ਰਾਜਸਥਾਨ ਪਹਿਲਾ ਮੈਚ 2 ਦੌੜਾਂ ਨਾਲ ਜਿੱਤਣ ਤੋਂ ਬਾਅਦ ਪਿਛਲੇ ਦੋਵੇਂ ਮੈਚ ਗੁਆ ਚੁੱਕੀ ਹੈ।
ਖ਼ਬਰ ਪੜ੍ਹੋ- ਪੰਤ ਨੇ ਦਿੱਲੀ ਦੇ ਲਈ ਬਣਾਇਆ ਵੱਡਾ ਰਿਕਾਰਡ, ਸਹਿਵਾਗ ਨੂੰ ਛੱਡਿਆ ਪਿੱਛੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।