ਰਾਜਸਥਾਨ ਰਾਇਲਜ਼ ਨੇ ਗੁਹਾਟੀ 'ਚ ਸ਼ੁਰੂ ਕੀਤਾ ਅਭਿਆਸ, ਇਹ ਖਿਡਾਰੀ ਹੋਏ ਸ਼ਾਮਲ

02/28/2020 11:41:53 AM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੀ ਸਾਬਕਾ ਚੈਂਪੀਅਨ ਰਾਜਸਥਾਨ ਰਾਇਲਸ ਦਾ ਗੁਹਾਟੀ ਦੇ ਬਾਰਸਾਪਰਾ ਕ੍ਰਿਕਟ ਸਟੇਡੀਅਮ 'ਚ ਤਿੰਨ ਦਿਨੀਂ ਕੈਂਪ ਵੀਰਵਾਰ ਮਤਲਬ ਅੱਜ ਤੋਂ ਸ਼ੁਰੂ ਹੋ ਗਿਆ। ਰਾਜਸਥਾਨ ਰਾਇਲਸ ਨੂੰ ਲੀਗ ਦੇ ਅਗਲੇ ਸੀਜ਼ਨ 'ਚ ਆਪਣੇ ਦੋ ਘਰੇਲੂ ਮੈਚ ਇਸ ਸਟੇਡੀਅਮ 'ਚ ਖੇਡਣੇ ਹਨ ਟੀਮ ਪੰਜ ਅਪ੍ਰੈਲ ਨੂੰ ਦਿੱਲੀ ਕੈਪੀਟਲਸ ਅਤੇ 9 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੀ ਮੇਜ਼ਬਾਨੀ ਕਰੇਗੀ। ਉਸ ਤੋਂ ਪਹਿਲਾਂ ਰਾਜਸਥਾਨ ਰਾਇਲਸ ਨੇ ਗੁਹਾਟੀ ਦੇ ਬਾਰਸਾਪਰਾ ਕ੍ਰਿਕਟ ਸਟੇਡੀਅਮ 'ਚ ਤਿੰਨ ਦਿਨੀਂ ਕੈਂਪ ਦਾ ਅਯੋਜਨ ਕੀਤਾ ਹੈ ਤਾਂ ਕਿ ਉਸ ਦੇ ਦੂਜੇ ਘਰੇਲੂ ਮੈਦਾਨ ਦੇ ਹਾਲਾਤ ਨੂੰ ਸਮਝਣ 'ਚ ਖਿਡਾਰੀਆਂ ਨੂੰ ਮਦਦ ਮਿਲ ਸਕੇ।PunjabKesari
ਟੀਮ ਦੇ ਸੱਤ ਭਾਰਤੀ ਖਿਡਾਰੀ ਇਸ ਪ੍ਰੀ ਟੂਰਨਾਮੈਂਟ ਕੈਂਪ 'ਚ ਭਾਗ ਲੈਣਗੇ। ਇਹ ਕੈਂਪ ਸ਼ਨੀਵਾਰ ਤਕ ਚੱਲੇਗਾ। ਕੈਂਪ ਦਾ ਆਯੋਜਨ ਫ੍ਰੈਂਚਾਇਜ਼ੀ ਦੇ ਹੈੱਡ ਆਫ ਕ੍ਰਿਕਟ ਜੁਬੀਨ ਭਾਰੂਚਾ ਅਤੇ ਬੱਲੇਬਾਜ਼ੀ ਕੋਚ ਬਹੁਮੱਲਾ ਮਜੂਮਦਾਰ ਅਤੇ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਦੀ ਦੇਖ ਰੇਖ 'ਚ ਕੀਤਾ ਜਾ ਰਿਹਾ ਹੈ। 

ਕੈਂਪ ਦੇ ਦੌਰਾਨ ਟੀਮ ਦੇ ਗੇਂਦਬਾਜ਼ੀ ਕੋਚ ਸਟੀਫਨ ਜੋਂਸ ਵੀ ਮੌਜੂਦ ਰਹਿਣਗੇ, ਜੋ ਕਿ ਤੇਜ਼ ਗੇਂਦਬਾਜ਼ਾਂ ਅਤੇ ਸਾਰਿਆਂ ਖਿਡਾਰੀਆਂ ਦੇ ਨਾਲ ਕੰਮ ਕਰਨਗੇ। ਲੀਗ ਦੇ ਅਗਲੀ ਸੀਜ਼ਨ ਦੀਆਂ ਤਿਆਰੀਆਂ ਲਈ ਖਿਡਾਰੀ ਵੱਖਰਾ ਨੈੱਟ ਸੈਸ਼ਨ, ਫਿਟਨੈੱਸ ਅਤੇ ਫੀਲਡਿੰਗ 'ਤੇ ਵੀ ਕੰਮ ਕਰਨਗੇ। ਜੋ ਭਾਰਤੀ ਕ੍ਰਿਕਟਰਸ ਇਸ ਕੈਂਪ 'ਚ ਭਾਗ ਲੈਣਗੇ, ਉਨ੍ਹਾਂ 'ਚ ਅਨੁਜ ਰਾਵਤ, ਅੰਕਿਤ ਰਾਜਪੂਤ, ਆਕਾਸ਼ ਸਿੰਘ, ਮਯੰਕ ਮਾਰਕੰਡੇ, ਅਨਿਰੁੱਧ ਜੋਸ਼ੀ, ਰੌਬਿਨ ਉਥੱਪਾ ਅਤੇ ਰਿਆਨ ਪਰਾਗ ਸ਼ਾਮਲ ਹਨ।


Related News