ਰਾਜਸਥਾਨ ਰਾਇਲਜ਼ ''ਚ ਸਮਿਥ ਸਣੇ 16 ਖਿਡਾਰੀ ਬਰਕਰਾਰ
Thursday, Nov 15, 2018 - 10:58 PM (IST)

ਜੈਪੁਰ- ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 2019 ਵਿਚ ਹੋਣ ਵਾਲੇ 12ਵੇਂ ਸੈਸ਼ਨ ਲਈ ਆਪਣੇ 16 ਖਿਡਾਰੀ ਬਰਕਰਾਰ ਰੱਖੇ ਹਨ, ਜਿਨ੍ਹਾਂ ਵਿਚ ਆਸਟਰੇਲੀਆ ਦਾ ਸਾਬਕਾ ਕਪਤਾਨ ਸਟੀਵ ਸਮਿਥ ਵੀ ਸ਼ਾਮਲ ਹੈ, ਜਿਹੜਾ ਬਾਲ ਟੈਂਪਰਿੰਗ ਮਾਮਲੇ ਵਿਚ 12 ਮਹੀਨੇ ਦੀ ਪਾਬੰਦੀ ਝੱਲ ਰਿਹਾ ਹੈ।
ਰਾਜਸਥਾਨ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਇਹ ਐਲਾਨ ਕੀਤਾ। ਰਾਜਸਥਾਨ ਦੀ ਟੀਮ ਲੀਗ ਗੇੜ ਵਿਚ ਟਾਪ-4 ਟੀਮਾਂ ਵਿਚ ਰਹੀ ਸੀ ਤੇ ਉਸ ਨੇ ਪਲੇਆਫ ਲਈ ਕੁਆਲੀਫਾਈ ਕੀਤਾ ਸੀ। ਰਾਜਸਥਾਨ ਨੇ ਅਗਲੇ ਸੈਸ਼ਨ ਲਈ ਆਪਣੀ ਟੀਮ ਦੀਆਂ ਤਿਆਰੀਆਂ ਨੂੰ ਅੱਗੇ ਵਧਾਉਂਦਿਆਂ 2019 ਸੈਸ਼ਨ ਦੀ ਨੀਲਾਮੀ ਤੋਂ ਪਹਿਲਾਂ 16 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ।
ਟੀਮ 'ਚ ਰਿਟੇਨ ਕੀਤੇ ਗਏ ਖਿਡਾਰੀ : ਅਜਿੰਕਯ ਰਹਾਨੇ, ਕ੍ਰਿਸ਼ਣੱਪਾ ਗੌਤਮ, ਸੰਜੂ ਸੈਮਸਨ, ਸ਼੍ਰੇਅਸ ਗੋਪਾਲ, ਆਰੀਅਮਨ, ਬਿਰਲਾ, ਐੱਸ. ਮਿਥੁਨ, ਪ੍ਰਸ਼ਾਂਤ ਚੋਪੜਾ, ਸਟੂਅਰਟ ਬਿੰਨੀ, ਰਾਹੁਲ ਤ੍ਰਿਪਾਠੀ, ਧਵਨ ਕੁਲਕਰਨੀ, ਮਹਿਪਾਲ ਲੋਮਰੋਰ, ਜੋਸ ਬਟਲਰ, ਬੇਨ ਸਟੋਕਸ, ਸਟੀਵ ਸਮਿਥ, ਜੋਫਰਾ ਆਰਚਰ, ਈਸ਼ ਸੋਢੀ।