ਰਾਜਸਥਾਨ ਰਾਇਲਜ਼ ਨੇ ਨਵਾਂ ਗਰੁੱਪ CEO ਕੀਤਾ ਨਿਯੁਕਤ

Saturday, Jan 16, 2021 - 01:48 AM (IST)

ਰਾਜਸਥਾਨ ਰਾਇਲਜ਼ ਨੇ ਨਵਾਂ ਗਰੁੱਪ CEO ਕੀਤਾ ਨਿਯੁਕਤ

ਨਵੀਂ ਦਿੱਲੀ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫ੍ਰੈਂਚਾਈਜ਼ੀ ਰਾਜਸਥਾਨ ਰਾਇਲਜ਼ ਨੇ ਸ਼ੁੱਕਰਵਾਰ ਨੂੰ ਮਾਈਕ ਫੋਰਡਹੈਮ ਨੂੰ ਆਪਣਾ ਗਰੁੱਪ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਮੀਡੀਆ ਬਿਆਨ ਅਨੁਸਾਰ ਫੋਰਡਹੈਮ ਨੂੰ ਦੁਨੀਆ ਭਰ ਵਿਚ ਚੋਟੀ ਦੀ ਖੇਡ ਸੰਸਥਾਵਾਂ ਦੇ ਨਾਲ ਕੰਮ ਕਰਨ ਦਾ 16 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਤੇ ਉਹ ਆਈ. ਐੱਮ. ਜੀ. ਟੀਮ ਦਾ ਅਹਿਮ ਹਿੱਸਾ ਸੀ। ਆਈ. ਐੱਮ. ਜੀ. ਨੇ ਬੀ. ਸੀ. ਸੀ. ਆਈ. ਨੂੰ ਆਈ. ਪੀ. ਐੱਲ. ਸ਼ੁਰੂ ਕਰਨ ਦੌਰਾਨ ਟੂਰਨਾਮੈਂਟ ਅਧਿਕਾਰ ਖਰੀਦੇ ਸਨ।  

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News