ਰਾਜਸਥਾਨ ਤੋਂ ਮੁਸ਼ਕਿਲ ਤੇ ਮੁਕਾਬਲੇਬਾਜ਼ੀ ਵਾਲਾ ਟੀਚਾ ਮਿਲਿਆ ਸੀ : ਵਿਲੀਅਮਸਨ
Monday, May 03, 2021 - 09:22 PM (IST)
ਨਵੀਂ ਦਿੱਲੀ– ਰਾਜਸਥਾਨ ਰਾਇਲਜ਼ ਵਿਰੁੱਧ ਇੱਥੇ ਐਤਵਾਰ ਨੂੰ ਆਈ. ਪੀ. ਐੱਲ. 14 ਦੇ 28ਵੇਂ ਮੁਕਾਬਲੇ 'ਚ ਹਾਰ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਦੇ ਨਵੇਂ ਕਪਤਾਨ ਬਣੇ ਕੇਨ ਵਿਲੀਅਮਸਨ ਨੇ ਕਿਹਾ ਕਿ ਅੱਜ ਖਰਾਬ ਦਿਨ ਸੀ। ਰਾਜਸਥਾਨ ਤੋਂ ਇਕ ਮੁਸ਼ਕਿਲ ਤੇ ਮੁਕਾਬਲੇਬਾਜ਼ੀ ਸਕੋਰ ਮਿਲਿਆ। ਇਹ ਜੋਸ ਬਟਲਰ ਦਾ ਦਿਨ ਸੀ ਅਤੇ ਉਹ ਲਾਜਵਾਬ ਸੀ।
ਇਹ ਖ਼ਬਰ ਪੜ੍ਹੋ- SL v BAN : ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਟੈਸਟ ਸੀਰੀਜ਼ ਜਿੱਤੀ
ਵਿਲੀਅਮਸਨ ਨੇ ਮੈਚ ਤੋਂ ਬਾਅਦ ਕਿਹਾ,‘‘ਬੱਲੇ ਦੇ ਨਾਲ ਤੁਹਾਨੂੰ ਕੁਝ ਚੀਜ਼ਾਂ ਨੂੰ ਆਪਣੇ ਅਨੁਸਾਰ ਚਲਾਉਣਾ ਪੈਂਦਾ ਹੈ ਤੇ ਜਦੋਂ ਤੁਸੀਂ ਵਿਕਟ ਗੁਆ ਦਿੰਦੇ ਹੋ ਤਾਂ 220 ਵਰਗੇ ਵੱਡੇ ਟੀਚੇ ਦਾ ਪਿੱਛਾ ਕਰਨਾ ਹੋਰ ਮੁਸ਼ਕਿਲ ਹੋ ਜਾਂਦਾ ਹੈ। ਪਿਛਲੇ ਤਿੰਨ ਹਫਤਿਆਂ ਵਿਚ ਸਾਡੇ ਸਾਹਮਣੇ ਕਈ ਚੁਣੌਤੀਆਂ ਆਈਆਂ ਹਨ ਪਰ ਅਸੀਂ ਛੋਟੇ-ਛੋਟੇ ਸੁਧਾਰ ਕਰਨ ਅਤੇ ਬਿਹਤਰ ਪ੍ਰਦਰਸ਼ਨ ਕਰਨ ਦੀ ਲੋੜ ਹੈ। ਜੋਸ ਤੇ ਸੰਜੂ ਅਹਿਮ ਸਨ, ਅਸੀਂ ਚਾਹੁੰਦੇ ਸੀ ਕਿ ਰਾਸ਼ਿਦ ਉਨ੍ਹਾਂ ਵਿਰੁੱਧ ਵੱਧ ਤੋਂ ਵੱਧ ਗੇਂਦਬਾਜ਼ੀ ਕਰੇ। ਇਹ ਸਾਡੇ ਲਈ ਸਿੱਖਿਆ ਹੈ, ਇਸ ਲਈ ਸਾਨੂੰ ਇਸ ਨੂੰ ਭੁੱਲਣਾ ਅਤੇ ਅੱਗੇ ਵਧਣ ਦੀ ਲੋੜ ਹੈ। ਇਹ ਖੇਡ ਜਲਦੀ ਬਦਲ ਸਕਦੀ ਸੀ ਤੇ ਇੱਥੋਂ ਸਾਰ ਗੱਲ ਸਹੀ ਸੋਚ ਦੇ ਨਾਲ ਠੀਕ ਲਾਈਨ ’ਤੇ ਗੇਂਦਬਾਜ਼ੀ ਦੀ ਸੀ, ਇਸ ਲਈ ਸਾਨੂੰ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਹਰ ਦਿਨ ਕੀ ਕਰਨਾ ਚਾਹੁੰਦੇ ਹਾਂ। ਅੰਤ ਵਿਚ 5ਵੇਂ ਗੇਂਦਬਾਜ਼ ਨੂੰ ਛੱਡਣਾ ਸ਼ੁਰੂਆਤੀ ਯੋਜਨਾ ਵਿਚ ਨਹੀਂ ਸੀ।
ਇਹ ਖ਼ਬਰ ਪੜ੍ਹੋ- ICC Rankings : ਟੀ20 'ਚ ਭਾਰਤ ਦੂਜੇ ਸਥਾਨ ’ਤੇ, ਵਨ ਡੇ 'ਚ ਲੱਗਿਆ ਝਟਕਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।