ਰਾਜਸਥਾਨ ਦੀ ਬੇਟੀ ਨੇ ਯੂਰੋਪ ਵਿਚ ਸੋਨ ਤਮਗੇ ''ਤੇ ਲਗਾਇਆ ਨਿਸ਼ਾਨਾ, ਮੁੱਖ ਮੰਤਰੀ ਨੇ ਦਿੱਤੀ ਵਧਾਈ

08/01/2019 1:12:05 PM

ਨਵੀਂ ਦਿੱਲੀ : ਪੂਰਬੀ ਯੂਰੋਪ ਦੇ ਕ੍ਰੋਏਸ਼ੀਆਈ ਦੇਸ਼ ਵਿਚ ਆਯੋਜਿਤ ਵਰਲਡ ਸ਼ੂਟਿੰਗ ਪੈਰਾ ਸਪੋਰਟਸ ਪ੍ਰਤੀਯੋਗਿਤ ਓਸੀਜੇਕ 2019 ਵਿਚ ਸੀਕਰ ਜਿਲੇ ਦੇ ਮਹਿਰੋਲੀ ਦੀ ਰਹਿਣ ਵਾਲੀ ਨਿਸ਼ਾ ਕੰਵਰ ਨੇ ਮਹਿਲਾ ਵਰਲਗ ਦੀ ਏਅਰ ਪਿਸਟਲ ਮੁਕਾਬਲੇ ਵਿਚ ਦੋਬਾਰਾ ਸੋਨ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਜ਼ਿਕਰਯੋਗ ਹੈ ਕਿ ਨਿਸ਼ਾ ਨੇ 29 ਜੁਲਾਈ ਨੂੰ 10 ਮੀਟਰ ਪਿਸਟਲ ਸ਼ੂਟਿੰਗ ਵਿਚ ਨਿਸ਼ਾਨਾ ਲਗਾ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਤੋਂ ਬਾਅਦ ਨਿਸ਼ਾਨ ਨੇ 30 ਜੁਲਾਈ ਨੂੰ ਆਯੋਜਿਤ ਮਿਕਸਡ ਟੀਮ ਪਿਕਸਲ ਮੁਕਾਬਲੇ ਵਿਚ ਨਿਸ਼ਾਨਾ ਲਗਾ ਕੇ ਪਹਿਲਾ ਸਥਾਨ ਹਾਸਲ ਕੀਤਾ। ਨਿਸ਼ਾ ਦੇ 2 ਦਿਨਾ ਵਿਚ 2 ਸੋਨ ਤਮਗੇ ਆਪਣੇ ਨਾਂ ਕੀਤੇ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਟਵਿੱਟਰ 'ਤੇ ਦਿਸ਼ਾ ਕੰਵਰ ਸ਼ੇਖਾਵਤ ਨੂੰ ਵਧਾਈ ਦੇ ਕੇ ਹੌਂਸਲਾ ਵਧਾਇਆ ਹੈ। ਨਿਸ਼ਾ 2 ਅਗਸਤ ਨੂੰ ਆਪਣੇ ਪਿੰਡ ਮਹਿਰੋਲੀ ਪਹੁੰਚੇਗੀ।

PunjabKesari

ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਅਗਲਾ ਟੀਚਾ
ਨਿਸ਼ਾ ਨੇ ਦੱਸਿਆ ਕਿ ਉਸਦਾ ਅਗਲਾ ਟੀਚਾ ਅਕਤੂਬਰ ਮਹੀਨੇ ਆਸਟਰੇਲੀਆ ਵਿਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਦੇਸ਼ ਦੇ ਨਾਂ ਸੋਨ ਤਮਗਾ ਜਿੱਤਣਾ ਹੈ।


Related News