ਭਾਰਤੀ ਟੀਮ ਦੇ ਇਸ ਖਿਡਾਰੀ ਨਾਲ ਕੁਆਰੰਟੀਨ ਹੋਣਾ ਚਾਹੁੰਦੇ ਹਨ ਰੈਨਾ

05/30/2020 12:49:35 AM

ਨਵੀਂ ਦਿੱਲੀ— ਸੁਰੇਸ਼ ਰੈਨਾ ਨੇ ਕਿਹਾ ਕਿ ਉਹ ਆਪਣੀ ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਸ 'ਚ ਰਵਿੰਦਰ ਜਡੇਜਾ ਤੇ ਡਵੇਨ ਬ੍ਰਾਵੋ ਨੂੰ ਲਾਕਡਾਊਨ 'ਚ ਬਤੌਰ ਭਾਰਤੀ ਤੇ ਵਿਦੇਸ਼ੀ ਕੁਆਰੰਟੀਨ ਪਾਰਟਨਰ ਚੁਣਨਗੇ। ਰੈਨਾ ਨੇ ਫ੍ਰੈਂਚਾਇਜ਼ੀ ਨਾਲ ਇੰਸਟਾਗ੍ਰਾਮ 'ਤੇ ਗੱਲ ਕਰਦੇ ਹੋਏ ਕਿਹਾ ਕਿ ਮੈਂ ਰਵਿੰਦਰ ਜਡੇਜਾ ਨੂੰ ਚੁਣਾਂਗਾ, ਮੈਨੂੰ ਉਸਦੀ ਕੰਪਨੀ ਪਸੰਦ ਹੈ। ਉਹ ਮਜ਼ੇਦਾਰ ਹੈ।' ਉਨ੍ਹਾਂ ਨੇ ਕਿਹਾ ਕਿ ਮੈਂ ਉਸਦੇ ਫਾਰਮਹਾਊਸ 'ਤੇ ਲਾਕਡਾਊਨ ਬਿਤਾਉਣਾ ਪਸੰਦ ਕਰਾਂਗਾ। ਉਸਦਾ ਘੋੜਾ ਚਲਾਉਗਾ ਤੇ ਉਸ ਨੂੰ ਕਹਾਂਗਾ ਕਿ ਮੈਨੂੰ ਘੋੜਾ ਚਲਾਉਣਾ ਸਿਖਾਓ। ਅਸੀਂ ਵਧੀਆ ਖਾਣਾ ਖਾ ਸਕਦੇ ਹਾਂ। ਰੈਨਾ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਵਿਦੇਸ਼ੀ ਖਿਡਾਰੀ ਨੂੰ ਆਪਣਾ ਕੁਆਰੰਟੀਨ ਪਾਰਟਨਰ ਚੁਣਨਗੇ ਤਾਂ ਉਨ੍ਹਾਂ ਨੇ ਬ੍ਰਾਵੋ ਦਾ ਨਾਂ ਲਿਆ।

 
 
 
 
 
 
 
 
 
 
 
 
 
 

Happy & healthy parents, raise happy & healthy children. Lockdown has taught us various ways to strengthen the bond & love each other in unusual ways. At the same time it’s disturbing to read about how exponentially the number of child abuse & domestic violence cases have grown around the world during this pandemic. I urge anyone who is facing such violence please reach out for help & don’t shut yourself. #familyiseverything #loveyourfamily❤️ #saynotodomesticviolence #saynotochildabuse @priyankacraina @rainagracia #RioRaina

A post shared by Suresh Raina (@sureshraina3) on May 3, 2020 at 11:31pm PDT


ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਬ੍ਰਾਵੋ ਨੂੰ ਚੁਣਾਂਗਾ। ਇਸ ਲਾਕਡਾਊਨ 'ਚ ਤੁਹਾਨੂੰ ਡਾਂਸ ਕਰਨ ਦੀ ਜ਼ਰੂਰਤ ਹੈ। ਮੈਨੂੰ ਲੱਗਦਾ ਹੈ ਕਿ ਉਹ ਤੁਹਾਨੂੰ ਖੁਸ਼ ਕਰਨ ਦੇ ਲਈ ਕੁਝ ਵੀ ਕਰ ਸਕਦੇ ਹਨ। ਉਹ ਤੁਹਾਨੂੰ ਅਲੱਗ-ਅਲੱਗ ਗਾਣਿਆਂ 'ਤੇ ਡਾਂਸ ਕਰਵਾ ਦੇਣਗੇ। ਇਸ ਲਈ ਮੈਂ ਵਿਦੇਸ਼ੀ ਖਿਡਾਰੀਆਂ 'ਚ ਉਸ ਨੂੰ ਚੁਣਾਂਗਾ।


Gurdeep Singh

Content Editor

Related News