ਰੈਨਾ ਨੂੰ ਆਪਣੇ ਸੰਨਿਆਸ ''ਤੇ ਦੁਬਾਰਾ ਵਿਚਾਰ ਕਰਨਾ ਚਾਹੀਦੈ : ਆਕਾਸ਼ ਚੋਪੜਾ
Friday, Aug 21, 2020 - 11:44 PM (IST)
ਨਵੀਂ ਦਿੱਲੀ– ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਆਕਾਸ਼ ਚੋਪੜਾ ਦਾ ਮੰਨਣਾ ਹੈ ਕਿ ਟੀਮ ਇੰਡੀਆ ਦੇ ਸਾਬਕਾ ਆਲਾਰਊਂਡਰ ਸੁਰੇਸ਼ ਰੈਨਾ ਵਿਚ ਅਜੇ ਕਾਫੀ ਕ੍ਰਿਕਟ ਬਾਕੀ ਸੀ ਤੇ ਉਸ ਨੂੰ ਆਪਣੇ ਸੰਨਿਆਸ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਰੈਨਾ ਨੇ 15 ਅਗਸਤ ਨੂੰ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਤੁਰੰਤ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।
ਚੋਪੜਾ ਨੇ ਮਜ਼ਾਕੀਆ ਅੰਦਾਜ਼ ਵਿਚ ਰੈਨਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਸ ਨੂੰ ਸ਼ਾਹਿਦ ਅਫਰੀਦੀ ਬਣਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਅਫਰੀਦੀ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਦੁਬਾਰਾ ਮੈਦਾਨ 'ਤੇ ਵਾਪਸੀ ਕੀਤੀ ਸੀ। ਚੋਪੜਾ ਨੇ ਕਿਹਾ,''ਰੈਨਾ ਅਜੇ ਹੋਰ ਖੇਡ ਸਕਦਾ ਹੈ, ਉਸ ਨੂੰ ਅਜੇ ਸੰਨਿਆਸ ਲੈਣ ਦੀ ਲੋੜ ਨਹੀਂ ਸੀ। ਉਹ ਅਜੇ 33 ਸਾਲ ਦਾ ਹੈ। ਹਾਂ, ਮੈਂ ਮੰਨਦਾ ਹਾਂ ਕਿ ਸੱਟ ਇਕ ਸਮੱਸਿਆ ਸੀ ਪਰ ਕਿਸੇ ਖਿਡਾਰੀ ਨੂੰ ਅਜਿਹੀ ਸਮੱਸਿਆ ਨਹੀਂ ਹੁੰਦੀ। ਸਰਜਰੀ ਤੋਂ ਬਾਅਦ ਉਹ ਫਿੱਟ ਤੇ ਮਜ਼ਬੂਤ ਸੀ। ਮੇਰੇ ਖਿਆਲ ਨਾਲ ਰੈਨਾ ਮੈਦਾਨ 'ਤੇ ਵਾਪਸੀ ਲਈ ਉਤਸ਼ਾਹਿਤ ਸੀ।''