ਰੈਨਾ ਨੇ ਬ੍ਰਾਵੋ ਨੂੰ ਦਿੱਤੀ ਜਨਮਦਿਨ ''ਤੇ ਵਧਾਈ, ਫੈਂਸ ਬੋਲੇ- ਸਰ ਵਾਪਸ ਆ ਜਾਓ

10/7/2020 7:23:07 PM

ਆਬੂ ਧਾਬੀ- ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡਵੇਨ ਬ੍ਰਾਵੋ (ਡੀਜੇ ਬ੍ਰਾਵੋ) ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਇਸ ਕ੍ਰਿਕਟਰ ਦਾ ਜਨਮ 7 ਅਕਤੂਬਰ ਨੂੰ ਹੋਇਆ ਸੀ ਅਤੇ ਇਸ ਸਮੇਂ ਉਹ ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਜ਼ ਦੇ ਲਈ ਖੇਡ ਰਹੇ ਹਨ। ਬ੍ਰਾਵੋ ਨੂੰ ਜਨਮਦਿਨ 'ਤੇ ਉਸਦੇ ਸਾਥੀ ਖਿਡਾਰੀਆਂ ਨੇ ਵਧਾਈ ਦਿੱਤੀ ਹੈ, ਜਿਸ 'ਚ ਸੁਰੇਸ਼ ਰੈਨਾ ਵੀ ਸ਼ਾਮਲ ਹਨ।

PunjabKesari
ਰੈਨਾ ਭਾਵੇਂ ਹੀ ਇਸ ਬਾਰ ਆਈ. ਪੀ. ਐੱਲ. 'ਚ ਨਹੀਂ ਖੇਡ ਰਹੇ ਹਨ ਪਰ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਬ੍ਰਾਵੋ ਦੇ ਨਾਲ ਆਪਣੀ ਇਕ ਪੁਰਣੀ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਹੱਸਦੇ ਹੋਏ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਰੈਨਾ ਨੇ ਲਿਖਿਆ- ਜਨਮਦਿਨ ਮੁਬਾਰਕ, ਡੀਜੇ ਬ੍ਰਾਵੋ ਇਕ ਵਧੀਆ ਭਰਾ ਹੈ! ਸ਼ੁੱਭਕਾਮਨਾਵਾਂ।

PunjabKesari
ਰੈਨਾ ਦੇ ਇਸ ਪੋਸਟ ਤੋਂ ਬਾਅਦ ਲੋਕ ਇਕ ਬਾਰ ਰੈਨਾ ਦੀ ਟੀਮ 'ਚ ਵਾਪਸੀ ਦੀਆਂ ਗੱਲਾਂ ਕਰਦੇ ਨਜ਼ਰ ਆਏ। ਇਕ ਯੂਜਰ ਨੇ ਕੁਮੈਂਟ ਕਰਦੇ ਹੋਏ ਲਿਖਿਆ- ਸੀ. ਐੱਸ. ਕੇ. ਤੁਹਾਨੂੰ ਮਿਸ ਕਰ ਰਹੀ ਹੈ ਸਰ। ਇਕ ਹੋਰ ਯੂਜਰ ਨੇ ਲਿਖਿਆ- ਸਰ ਵਾਪਸ ਆ ਜਾਓ। ਇਕ ਹੋਰ ਯੂਜਰ ਨੇ ਰੈਨਾ ਨੂੰ ਵਾਪਸੀ ਦੀ ਅਪੀਲ ਕਰਦੇ ਹੋਏ ਕਿਹਾ- ਕ੍ਰਿਪਾ ਵਾਪਸ ਆ ਜਾਓ ਰੈਨਾ ਸਰ, ਫੈਂਸ ਤੁਹਾਡਾ ਇੰਤਜ਼ਾਰ ਕਰ ਰਹੇ ਹਨ, ਪਲੀਜ਼ ਸਰ।

PunjabKesari


Gurdeep Singh

Content Editor Gurdeep Singh