ਪਹਿਲਾ ਵਨ-ਡੇ ਮੀਂਹ ਕਾਰਨ ਰੱਦ ਹੋਣ ''ਤੇ ਨਰਾਜ਼ ਹੋਏ ਭਾਰਤੀ ਕਪਤਾਨ ਕੋਹਲੀ ਨੇ ਦਿੱਤਾ ਬਿਆਨ

08/09/2019 1:45:39 PM

ਸਪੋਰਸਟ ਡੈਸਕ— ਭਾਰਤ-ਵੈਸਟਇੰਡੀਜ਼ ਵਿਚਾਲੇ ਗੁਯਾਨਾ ਦੇ ਪ੍ਰੋਵਿਡੇਂਸ ਸਟੇਡੀਅਮ 'ਚ ਖੇਡਿਆ ਗਿਆ ਪਹਿਲਾ ਵਨ-ਡੇ ਇੰਟਰਨੈਸ਼ਨਲ ਮੀਂਹ ਦੀ ਵਜ੍ਹਾ ਨਾਲ ਰੱਦ ਹੋ ਗਿਆ। ਲਗਾਤਾਰ ਮੀਂਹ ਤੇ ਗਿੱਲੇ ਮੈਦਾਨ ਦੇ ਚੱਲਦੇ ਕਈ ਵਾਰ ਬੰਦ-ਸ਼ੁਰੂ ਕੀਤੇ ਗਏ ਮੈਚ ਨੂੰ ਆਖ਼ਿਰਕਾਰ ਰੱਦ ਕਰਨ ਦਾ ਐਲਾਨ ਕੀਤਾ ਗਿਆ। ਆਖਿਰ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਦੌਰਾਨ ਕਾਫ਼ੀ ਨਿਰਾਸ਼ ਨਜ਼ਰ ਆਏ। 

ਮੈਚ ਰੱਦ ਹੋਣ ਤੋਂ ਬਾਅਦ ਵਿਰਾਟ ਨੇ ਕਿਹਾ, ਇਹ ਸ਼ਾਇਦ ਕ੍ਰਿਕਟ ਦਾ ਸਭ ਤੋਂ ਖ਼ਰਾਬ ਹਿੱਸਾ ਹੈ, ਅਜਿਹੇ ਮੀਂਹ ਕਾਰਨ ਵਾਰ ਵਾਰ ਮੈਚ ਰੁੱਕਣਾ ਬਿਲਕੁੱਲ ਵੀ ਚੰਗਾ ਨਹੀਂ ਲੱਗਦਾ ਹੈ ਜਾਂ ਤਾਂ ਪੂਰੀ ਤਰ੍ਹਾਂ ਮੀਂਹ ਹੋ ਜਾਵੇ ਜਾਂ ਫਿਰ ਪੂਰਾ ਮੈਚ ਖੇਡਿਆ ਜਾਵੇ। ਜਿੰਨੀ ਵਾਰ ਮੈਚ ਇੰਝ ਵਾਰ ਵਾਰ ਰੋਕ ਕੇ ਸ਼ੁਰੂ ਕੀਤਾ ਜਾਂਦਾ ਹੈ, ਓਨੀ ਵਾਰ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੁੰਦਾ ਹੈ ਕਿ ਕਿਤੇ ਖਿਡਾਰੀ ਜ਼ਖਮੀ ਨਾ ਹੋ ਜਾਵੇ। ਕ੍ਰਿਕਟ ਕਾਫ਼ੀ ਅੱਗੇ ਵੱਧ ਚੁੱਕਿਆ ਹੈ। ਇੰਗਲੈਂਡ ਨੂੰ ਵੇਖੋ ਉਹ ਕਿਸ ਤਰ੍ਹਾਂ ਨਾਲ ਬਦਲ ਚੁੱਕੇ ਹਨ। 400 ਦਾ ਸਕੋਰ ਕਾਫ਼ੀ ਬਨਣ ਲੱਗੇ ਹਨ।PunjabKesari ਵਿਰਾਟ ਨੇ ਕਿਹਾ, ਕ੍ਰਿਕਟ 'ਤੇ ਟੀ-20 ਫਾਰਮੈਟ ਦਾ ਅਸਰ ਤੇਜ਼ੀ ਨਾਲ ਪੈ ਰਿਹਾ ਹੈ ਤੇ ਸਮੇਂ ਦੇ ਨਾਲ ਵਧਦਾ ਹੀ ਜਾਵੇਗਾ। ਸਾਰੀਆਂ ਟੀਮਾਂ ਦੇ ਖਿਡਾਰੀ ਪਹਿਲਾਂ ਤੋਂ ਜ਼ਿਆਦਾ ਫਿੱਟ ਤੇ ਤੇਜ਼ ਹਨ 'ਤੇ ਸਾਰੀਆਂ ਟੀਮਾਂ ਇੰਝ ਹੀ ਖਿਡਾਰੀਆਂ ਨੂੰ ਚਾਹੁੰਦੀਆਂ ਹਨ। ਵੈਸਟਇੰਡੀਜ਼ ਦੀ ਕੁੱਝ ਪਿਚਾਂ ਤੁਹਾਨੂੰ ਚੰਗੀ ਤਰਾਂ ਟੈਸਟ ਕਰਣਗੀਆਂ। ਕੁੱਝ ਪਿਚਾਂ 'ਤੇ ਚੰਗਾ ਪੇਸ ਤੇ ਉਛਾਲ ਹੋਵੇਗਾ ਤੇ ਕੁੱਝ ਹੌਲੀ ਹੋਣਗੀਆਂ ਤੁਹਾਨੂੰ ਸਬਰ ਨਾਲ ਕੰਮ ਲੈਣਾ ਹੋਵੇਗਾ। ਜੋ ਵੀ ਖਿਡਾਰੀ ਇਨ੍ਹਾਂ ਗੱਲਾਂ ਨੂੰ ਸੱਮਝੇਗਾ ਉਹ ਬਿਹਤਰ ਖੇਡੇਗਾ। ਦੋਨਾਂ ਟੀਮਾਂ ਆਉਣ ਵਾਲੇ ਸਮੇਂ 'ਚ ਅਜਿਹਾ ਕਰਨਾ ਚਾਹੁੰਣਗੀਆਂ।PunjabKesari


Related News