USIC ਇੰਟਰਨੈਸ਼ਨਲ ਰੇਲਵੇ ਸਪੋਰਟਸ ਐਸੋਸੀਏਸ਼ਨ ਟੇਬਲ ਟੈਨਿਸ ਚੈਂਪੀਅਨਸ਼ਿਪ ''ਚ ਭਾਰਤੀ ਖਿਡਾਰੀਆਂ ਦੀ ਝੰਡੀ

11/28/2022 6:44:42 PM

ਜੈਤੋ (ਪਰਾਸ਼ਰ)- ਰੇਲ ਮੰਤਰਾਲਾ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਯੂ. ਐੱਸ. ਆਈ. ਸੀ. ਇੰਟਰਨੈਸ਼ਨਲ ਰੇਲਵੇ ਸਪੋਰਟਸ ਐਸੋਸੀਏਸ਼ਨ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਪੁਰਸ਼ ਅਤੇ ਮਹਿਲਾ ਸਿੰਗਲਜ਼, ਮਿਕਸਡ ਡਬਲਜ਼, ਡਬਲਜ਼ ਅਤੇ ਟੀਮ ਦੇ ਖਿਤਾਬ ਜਿੱਤੇ, ਜਿਹੜੀ 21 ਤੋਂ 25 ਨਵੰਬਰ 2022 ਤਕ ਜੈਪੁਰ ਵਿਖੇ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਦੀ ਅਗਵਾਈ ਵਿਚ ਉੱਤਰ ਪੱਛਮੀ ਰੇਲਵੇ ਸਪੋਰਟਸ ਐਸੋਸੀਏਸ਼ਨ ਵਲੋਂ ਆਯੋਜਿਤ ਕੀਤੀ ਗਈ ਸੀ। 

ਇਸ ਵੱਕਾਰੀ ਚੈਂਪੀਅਨਸ਼ਿਪ ਵਿਚ ਕੁਲ ਪੰਜ ਟੀਮਾਂ (ਚੈੱਕ ਗਣਰਾਜ, ਡੈੱਨਮਾਰਕ, ਫਰਾਂਸ, ਸਵਿਟਜ਼ਰਲੈਂਡ ਅਤੇ ਭਾਰਤ) ਨੇ ਹਿੱਸਾ ਲਿਆ। ਭਾਰਤੀ ਰੇਲਵੇ ਦੇ ਰੋਨਿਤ ਭਾਣਜਾ ਨੇ ਪੁਰਸ਼ ਸਿੰਗਲਜ਼ ਵਿਚ ਸੋਨ, ਸਿਕਸ਼ਾ ਜੈਨ ਨੇ ਚਾਂਦੀ ਅਤੇ ਅਨਿਰਬਾਨ ਘੋਸ਼ ਨੇ ਕਾਂਸੀ ਦਾ ਤਗਮਾ ।  ਉੱਥੇ  ਹੀ,  ਭਾਰਤੀ ਰੇਲਵੇ ਦੇ ਸੁਤੀਰਥ ਮੁਖਰਜੀ ਨੇ ਮਹਿਲਾ ਸਿੰਗਲਜ਼ ਵਿਚ ਸੋਨ, ਧਾਰਨਾ ਸੇਨ ਨੇ ਚਾਂਦੀ ਅਤੇ ਪੋਯਮੰਤੀ ਵੈਸ਼ਿਆ ਨੇ ਕਾਂਸੀ ਦਾ ਤਗਮਾ ਜਿੱਤਿਆ। 

ਭਾਰਤੀ ਰੇਲਵੇ ਦੇ ਖਿਡਾਰੀਆਂ ਨੇ ਸੋਨੇ, ਚਾਂਦੀ ਦੇ ਤਗਮੇ ਜਿੱਤੇ।  ਪੁਰਸ਼ਾਂ ਦੇ ਡਬਲਜ਼ ਵਿਚ ਭਾਰਤੀ ਟੀਮ ਨੇ ਸੋਨ, ਚਾਂਦੀ ਅਤੇ ਫਰਾਂਸ ਨੇ ਕਾਂਸੀ ਦੇ ਤਗਮੇ ਜਿੱਤੇ। ਇਸੇ ਤਰ੍ਹਾਂ ਮਹਿਲਾ ਡਬਲਜ਼ ਵਿਚ ਭਾਰਤੀ ਟੀਮ ਨੇ ਸੋਨਾ, ਚੈੱਕ ਗਣਰਾਜ ਨੇ ਚਾਂਦੀ ਅਤੇ ਭਾਰਤ ਅਤੇ ਚੈੱਕ ਗਣਰਾਜ ਦੇ ਖਿਡਾਰੀਆਂ ਨੇ ਕਾਂਸੀ ਦੇ ਤਗਮੇ ਜਿੱਤੇ। ਟੀਮ ਮੁਕਾਬਲੇ ਵਿਚ ਭਾਰਤੀ ਰੇਲਵੇ ਦੀ ਪੁਰਸ਼ ਟੀਮ ਨੇ ਸੋਨ, ਫਰਾਂਸ ਨੇ ਚਾਂਦੀ ਅਤੇ ਚੈੱਕ ਗਣਰਾਜ ਨੇ ਕਾਂਸੀ ਦੇ ਤਗਮੇ ਜਿੱਤੇ ਅਤੇ ਮਹਿਲਾ ਵਰਗ ਵਿਚ ਭਾਰਤ ਨੇ ਸੋਨੇ, ਚੈੱਕ ਗਣਰਾਜ ਨੇ ਚਾਂਦੀ ਅਤੇ ਫਰਾਂਸ ਨੇ ਕਾਂਸੀ ਦੇ ਤਗਮੇ ਜਿੱਤੇ।
 


Tarsem Singh

Content Editor

Related News