ਕ੍ਰਿਕਟਰ ਰਾਹੁਲ ਤੇਵਤੀਆ ਨੇ ਕਰਾਈ ਮੰਗਣੀ, ਵੇਖੋ ਤਸਵੀਰਾਂ

Thursday, Feb 04, 2021 - 04:21 PM (IST)

ਕ੍ਰਿਕਟਰ ਰਾਹੁਲ ਤੇਵਤੀਆ ਨੇ ਕਰਾਈ ਮੰਗਣੀ, ਵੇਖੋ ਤਸਵੀਰਾਂ

ਸਪੋਰਟਸ ਡੈਸਕ : ਆਈ.ਪੀ.ਐਲ. 2020 ਵਿਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੇ ਰਾਹੁਲ ਤੇਵਤੀਆ ਨੇ ਮੰਗਣੀ ਕਰਵਾ ਲਈ ਹੈ। ਹਰਿਆਣਾ ਦੇ ਆਲਰਾਊਂਡਰ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਰਾਹੁਲ ਨੇ ਆਈ.ਪੀ.ਐਲ. ਵਿਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਖੇਡੇ ਗਏ ਮੁਕਾਬਲੇ ਵਿਚ 1  ਓਵਰ ਵਿਚ 5 ਛੱਕੇ ਲਗਾ ਕੇ ਰਾਜਸਥਾਨ ਰਾਇਲਜ਼ ਦੀ ਟੀਮ ਨੂੰ ਜਿੱਤ ਦਿਵਾਈ ਸੀ।

ਇਹ ਵੀ ਪੜ੍ਹੋ: ਕੰਗਨਾ ਰਣੌਤ ’ਤੇ ਟਵਿੱਟਰ ਦੀ ਵੱਡੀ ਕਾਰਵਾਈ, ਡਿਲੀਟ ਕੀਤੇ ਇਤਰਾਜ਼ਯੋਗ ਟਵੀਟ

ਰਾਹੁਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਆਪਣੀ ਮੰਗਣੀ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕੈਪਸ਼ਨ ਵਿਚ ਸਿਰਫ਼ 3 ਫਰਵਰੀ 2021 ਯਾਨੀ ਆਪਣੀ ਮੰਗਣੀ ਦੀ ਤਾਰੀਖ਼ ਲਿਖੀ। ਰਾਹੁਲ ਦੀ ਮੰਗਣੀ ਵਿਚ ਨੀਤਿਸ਼ ਰਾਣਾ ਅਤੇ ਹਰਿਆਣਾ ਦੇ ਉਨ੍ਹਾਂ ਦੇ ਸਾਥੀ ਸਪਿਨ ਗੇਂਦਬਾਜ਼ ਜਯੰਤ ਯਾਦਵ ਵੀ ਇਸ ਖ਼ਾਸ ਮੌਕੇ ’ਤੇ ਉਨ੍ਹਾਂ ਨਾਲ ਨਜ਼ਰ ਆਏ। 

ਇਹ ਵੀ ਪੜ੍ਹੋ: ਕਿਸਾਨ ਅੰਦੋਲਨ : ਅਜੇ ਦੇਵਗਨ ਦੇ ਟਵੀਟ ’ਤੇ ਭੜਕਿਆ ਪੰਜਾਬੀ ਸਿੰਗਰ, ਕਹਿ ਦਿੱਤਾ ‘ਚਮਚਾ’

PunjabKesari

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ’ਤੇ ਪਹਿਲੀ ਵਾਰ ਬੋਲੇ ਵਿਰਾਟ ਕੋਹਲੀ, ਟਵੀਟ ਕਰ ਆਖੀ ਇਹ ਗੱਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News