ਰਾਹੁਲ ਜੌਹਰੀ ਖਿਲਾਫ ਸ਼ੁਰੂ ਹੋਈ ਜਾਂਚ, ਗਵਾਹੀ ਦੇਣ ਪਹੁੰਚੇ BCCI ਅਧਿਕਾਰੀ
Tuesday, Nov 13, 2018 - 10:01 AM (IST)

ਨਵੀਂ ਦਿੱਲੀ— ਸੀ.ਓ.ਏ. ਪ੍ਰਧਾਨ ਵਿਨੋਦ ਰਾਏ ਸਮੇਤ ਭਾਰਤੀ ਕ੍ਰਿਕਟ ਦੇ ਚੋਟੀ ਦੇ ਅਹੁਦੇਦਾਰਾਂ ਨੇ ਬੀ.ਸੀ.ਸੀ.ਆਈ. ਸੀ.ਈ.ਓ. ਰਾਹੁਲ ਜੋਹਰੀ ਖਿਲਾਫ ਕਥਿਤ ਜਿਨਸੀ ਸ਼ੋਸ਼ਣ ਦੀ ਜਾਂਚ ਕਰ ਰਹੇ ਪੈਨਲ ਦੇ ਸਾਹਮਣੇ ਸੋਮਵਾਰ ਨੂੰ ਗਵਾਹੀ ਦਿੱਤੀ। ਪ੍ਰਸ਼ਾਸਕਾਂ ਦੀ ਕਮੇਟੀ ਦੇ ਪ੍ਰਮੁੱਖ ਰਾਏ ਤੋਂ ਇਲਾਵਾ ਸੀ.ਓ.ਏ. ਮੈਂਬਰ ਡਾਇਨਾ ਇਡੁਲਜੀ, ਬੀ.ਸੀ.ਸੀ.ਆਈ. ਦੇ ਖਜ਼ਾਨਚੀ ਅਨਿਰੁਧ ਚੌਧਰੀ ਅਤੇ ਆਈ.ਪੀ.ਐੱਲ ਅਰਜ਼ੀ ਦਾਤਾ ਆਦਿਤਿਆ ਵਰਮਾ ਨੇ ਤਿੰਨ ਮੈਂਬਰੀ ਪੈਨਲ ਦੇ ਸਾਹਮਣੇ ਗਵਾਹੀ ਦਿੱਤੀ।
ਇਹ ਸਾਰੇ ਪੈਨਲ ਦੇ ਸਾਹਮਣੇ ਅਲਗ-ਅਲਗ ਪੇਸ਼ ਹੋਏ। ਪੈਨਲ 'ਚ ਇਲਾਹਾਬਾਦ ਦੇ ਸਾਬਕਾ ਜੱਜ ਰਾਕੇਸ਼ ਸ਼ਰਮਾ, ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਪ੍ਰਮੁੱਖ ਬਰਖਾ ਸਿੰਘ ਅਤੇ ਵਕੀਲ ਵੀਨਾ ਗੌੜ ਸ਼ਾਮਲ ਹਨ। ਬੀ.ਸੀ.ਸੀ.ਆਈ. ਦੇ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ, ''ਹਾਂ, ਰਾਏ ਅਨਿਰੁਧ ਵਰਮਾ ਨੇ ਪੈਨਲ ਦੇ ਸਾਹਮਣੇ ਗਵਾਹੀ ਦਿੱਤੀ। ਅਮਿਤਾਭ (ਕਾਰਜਵਾਹਕ ਸਕੱਤਰ ਅਮਿਤਾਭ ਚੌਧਰੀ) ਗਵਾਹੀ ਦੇਣ ਨਹੀਂ ਪਹੁੰਚੇ ਕਿਉਂਕਿ ਉਹ ਨਿੱਜੀ ਕਾਰਨਾਂ ਕਰਕੇ ਵਿਅਸਤ ਸਨ। ਇਹ ਪਤਾ ਨਹੀਂ ਚਲਿਆ ਕਿ ਸੀ.ਕੇ. (ਖੰਨਾ) ਗਵਾਹੀ ਦੇਣ ਕਿਉਂ ਨਹੀਂ ਪਹੁੰਚੇ। ਹਾਲਾਂਕਿ ਬੀ.ਸੀ.ਸੀ.ਆਈ. ਦਾ ਇਕ ਵਰਗ ਰਾਏ ਅਤੇ ਐਡੁਲਜੀ ਦੇ ਪੈਨਲ ਦੇ ਸਾਹਮਣੇ ਪੇਸ਼ ਹੋਣ ਤੋਂ ਹੈਰਾਨ ਹੈ ਕਿਉਂਕਿ ਪੈਨਲ ਨੂੰ 15 ਨਵੰਬਰ ਨੂੰ ਇਨ੍ਹਾਂ ਦੋਹਾਂ ਨੂੰ ਹੀ ਰਿਪੋਰਟ ਸੌਂਪਣੀ ਹੈ।