ਗੈਂਗਸਟਰ ਤੋਂ ਮੈਰਾਥਨ ਦੌੜਾਕ ਬਣਿਆ ਰਾਹੁਲ ਜਾਧਵ

Monday, Jan 13, 2020 - 11:51 PM (IST)

ਗੈਂਗਸਟਰ ਤੋਂ ਮੈਰਾਥਨ ਦੌੜਾਕ ਬਣਿਆ ਰਾਹੁਲ ਜਾਧਵ

ਮੁੰਬਈ— ਗੈਂਗਸਟਾਰ ਤੋਂ ਨਸ਼ਾਮੁਕਤ ਸਲਾਹਕਾਰ ਬਣਿਆ ਰਾਹੁਲ ਜਾਧਵ ਹੁਣ 19 ਜਨਵਰੀ ਨੂੰ ਇੱਥੇ ਆਯੋਜਿਤ ਹੋਣ ਵਾਲੀ ਟਾਟਾ ਮੁੰਬਈ ਮੈਰਾਥਨ ਵਿਚ 42 ਕਿਲੋਮੀਟਰ ਦੀ ਫੁਲ ਰੇਸ ਵਿਚ ਦੌੜਨ ਲਈ ਕਮਰਕੱਸ ਚੁੱਕਾ ਹੈ। ਰਾਹੁਲ ਆਪਣੀ ਸ਼ੁਰੂਆਤੀ ਜ਼ਿੰਦਗੀ ਵਿਚ ਨਾਜਾਇਜ਼ ਹਥਿਆਰਾਂ ਤੇ ਗੋਲਾ-ਬਾਰੂਦ ਦੇ ਕੰਮਾਂ ਵਿਚ ਸ਼ਾਮਲ ਸੀ। ਇਸਦੇ ਇਲਾਵਾ ਉਹ ਸੰਗਠਨ ਅਪਰਾਧ ਦਲ ਵਿਚ ਵੀ ਸ਼ਾਮਲ ਸੀ। ਉਸ ਦੇ ਅਪਰਾਧ ਉਸ ਨੂੰ ਰਾਤ ਨੂੰ ਸੌਣ ਨਹੀਂ ਦਿੰਦੇ ਸਨ ਤੇ ਉਸ ਨੂੰ ਇਸ ਗੱਲ ਦਾ ਹਮੇਸ਼ਾ ਡਰ ਲੱਗਾ ਰਹਿੰਦਾ ਸੀ ਕਿ ਕਿਤੇ ਪੁਲਸ ਉਸ ਨੂੰ ਫੜ ਨਾ ਲਵੇ ਜਾਂ ਫਿਰ ਕਿਤੇ ਉਸ ਦਾ ਐਨਕਾਊਂਟਰ ਨਾ ਕਰ ਦੇਵੇ। ਰਾਹੁਲ ਇਸੇ ਡਰ ਕਾਰਣ ਨਸ਼ਾ ਕਰਨ ਲੱਗਾ ਤੇ ਇਸਦਾ ਆਦੀ ਹੋ ਗਿਆ। ਇਸ ਤੋਂ ਬਾਅਦ ਰਾਹੁਲ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਮੁਕਤਾਂਗਨ ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਕਰਵਾਇਆ। ਇਸ ਮੁਕਤੀ ਕੇਂਦਰ ਨੇ ਸਿਰਫ ਰਾਹੁਲ ਨੂੰ ਇਕ ਨਵੀਂ ਜ਼ਿੰਦਗੀ  ਹੀ ਨਹੀਂ ਦਿੱਤੀ ਸਗੋਂ ਸਮਾਜ ਵਿਚ ਉਸ ਨੂੰ ਇਕ ਨਵੀਂ ਪਛਾਣ ਵੀ ਦਿੱਤੀ।


author

Gurdeep Singh

Content Editor

Related News