ਇੰਗਲੈਂਡ ਦੌਰੇ ''ਤੇ ਭਾਰਤੀ ਅੰਡਰ-19 ਟੀਮ ਦੇ ਨਾਲ ਨਹੀਂ ਜਾਣਗੇ ਰਾਹੁਲ ਦ੍ਰਾਵਿੜ

07/04/2017 8:08:50 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਨੇ ਹਾਲ ਹੀ 'ਚ ਆਈ. ਪੀ. ਐੱਲ. ਜਿਹੇ ਵੱਡੇ ਟੂਰਨਾਮੈਂਟ ਨੂੰ ਘਰੇਲੂ ਟੀਮ ਦੀ ਕੋਚਿੰਗ ਲਈ ਛੱਡ ਦਿੱਤਾ ਹੈ। ਜਿਸ ਤੋਂ ਬਾਅਦ ਉਸ ਦੇ ਇਸ ਫੈਸਲੇ ਦੀ ਹਰੇਕ ਜਗ੍ਹਾ ਤਾਰੀਫ ਹੋ ਰਹੀ ਹੈ। ਇਸ ਦੇ ਨਾਲ ਹੀ ਇਸ ਨੂੰ ਲੈ ਕੇ ਇਕ ਪਰੇਸ਼ਾਨੀ ਖੜ੍ਹੀ ਹੋ ਗਈ ਹੈ। ਬੀ. ਸੀ. ਸੀ. ਆਈ. ਨੇ ਰਾਹੁਲ ਨੂੰ ਘਰੇਲੂ ਟੀਮਾਂ ਦੇ ਕੋਚ ਬਣੇ ਰਹਿਣ ਲਈ ਦੋ ਸਾਲ ਦੇ ਅਨੁਬੰਧ ਲਈ 4.5 ਕਰੋੜ ਦਾ ਭੁਗਤਾਨ ਕਰਨ ਦਾ ਫੈਸਲਾ ਕੀਤਾ ਹੈ। ਪਰ ਫਿਰ ਵੀ ਉਹ 15 ਜੁਲਾਈ ਤੋਂ ਸ਼ੁਰੂ ਹੋ ਰਹੇ ਅੰਡਰ-19 ਟੀਮ ਦੇ ਇੰਗਲੈਂਡ ਦੌਰੇ 'ਤੇ ਉਪਲੰਬਧੀ ਨਹੀਂ ਰਹਿਣਗੇ। ਦਰਅਸਲ ਕਾਰਨ ਇਹ ਹੈ ਕਿ ਦ੍ਰਾਵਿੜ ਅੰਡਰ-19 ਟੀਮ ਦੇ ਨਾਲ-ਨਾਲ ਭਾਰਤ 'ਏ' ਟੀਮ ਦੇ ਕੋਚ ਵੀ ਹਨ ਅਤੇ 15 ਜੁਲਾਈ ਦੇ ਦੌਰਾਨ ਰਾਹੁਲ ਨੇ ਭਾਰਤ 'ਏ' ਟੀਮ ਦੇ ਨਾਲ ਦੱਖਣੀ ਅਫਰੀਕਾ ਦੌਰੇ 'ਤੇ ਜਾਣਾ ਪਵੇਗਾ।
ਇਸ ਦੇ ਨਾਲ ਦ੍ਰਾਵਿੜ ਨੂੰ ਦੋਵੇਂ ਟੀਮਾਂ ਦੇ ਕੋਚ ਨਿਯੁਕਤ ਕਰਨ ਨਾਲ ਬੀ. ਸੀ. ਸੀ.ਆਈ. ਦੇ ਫੈਸਲੇ ਦੀ ਆਲੋਚਨਾ ਕਰਨ ਦਾ ਇਹ ਸਭ ਤੋਂ ਵੱਡਾ ਮੌਕਾ ਹੈ। ਇਕ ਰਿਪੋਰਟ ਦੇ ਮੁਤਾਬਕ ਬੀ. ਸੀ. ਸੀ. ਆਈ. ਅਧਿਕਾਰੀ ਦੇ ਹਵਾਲੇ ਤੋਂ ਲਿਖਿਆ ਹੈ ਕਿ ਇਕ ਦੌਰੇ ਦੇ ਲਈ ਅਸੀਂ ਦ੍ਰਾਵਿੜ ਦੀ ਜਗ੍ਹਾ ਅਸੀਂ ਕਿਸੇ ਹੋਰ ਨੂੰ ਅੰਡਰ-19 ਟੀਮ ਦਾ ਕੋਚ ਨਿਯੁਕਤ ਕਰਾਗੇ। ਹਾਲਾਕਿ ਇਸ ਨਾਲ ਬੋਰਡ ਦੀ ਪਰੇਸ਼ਾਨੀ ਪੂਰੀ ਤਰ੍ਹਾਂ ਹੱਲ ਹੋਵੇਗੀ, ਕਿਉਂਕਿ ਅੰਡਰ-19 ਟੀਮ ਦੇ ਗੇਂਦਬਾਜ਼ੀ ਕੋਚ ਪਾਰਸ ਮਾਰੰਬੇ ਅਤੇ ਫੀਲਡਿੰਗ ਕੋਚ ਅਭੈ ਸ਼ਰਮਾ ਵੀ ਸੀ.ਓ.ਏ ਦੇ ਨਵੇਂ ਅਨੁਬੰਧ ਦੇ ਚੱਲਦੇ ਹਿੱਤਾ ਦੇ ਟਕਰਾਅ ਤੋਂ ਖੁੰਝ ਰਹੇ ਹਨ।
ਇਸ 'ਤੇ ਬੀ. ਸੀ. ਸੀ.ਆਈ ਅਧਿਕਾਰੀ ਦਾ ਕਹਿਣਾ ਹੈ ਕਿ ਸਾਡੇ ਕੋਲ ਅਨੁਬੰਧ 'ਤੇ ਦਸਤਾਖਤ ਕਰਨ ਤੋਂ ਪਹਿਲਾਂ ਹਰ ਕਿਸੇ ਨੂੰ ਆਪਣੇ ਹਿੱਤ ਦੇ ਮੁੱਦੇ ਦਾ ਹੱਲ ਕੱਢਣਾ ਹੋਵੇਗਾ, ਅਤੇ ਅਸੀਂ ਸਾਰਿਆ ਨੂੰ 12 ਮਹੀਨੇ ਦਾ ਅਨੁਬੰਧ ਦੇਵਾਗੇ। ਇਸ ਦਾ ਮਤਲਬ ਇਹ ਹੈ ਕਿ ਅਭੈ ਸ਼ਰਮਾ ਨੂੰ ਹਿਮਾਚਲ ਪ੍ਰਦੇਸ਼ ਟੀਮ ਦੇ ਕੋਚ ਦਾ ਅਹੁੱਦਾ ਛੱਡਣਾ ਪਵੇਗਾ ਅਤੇ ਜੇਕਰ ਉਹ ਇਸ ਤਰ੍ਹਾਂ ਨਹੀਂ ਕਰਦੇ ਹਨ ਤਾਂ ਬੋਰਡ ਨੂੰ ਅੰਡਰ-19 ਟੀਮ ਲਈ ਨਵਾਂ ਫੀਲਡਿੰਗ ਕੋਚ ਲੱਭਣਾ ਪਵੇਗਾ। ਉਸ ਅਧਿਕਾਰੀ ਨੇ ਇਕ ਰਿਪੋਰਟ ਦੇ ਮੁਤਾਬਕ ਕਿਹਾ ਕਿ ਇੰਗਲੈਂਡ ਨੂੰ ਦੌਰਾ ਸ਼ੁਰੀ ਹੋਣ ਤੋਂ ਪਹਿਲਾਂ ਉਹ ਫੀਡਿਓ ਟ੍ਰੇਨਰ ਅਤੇ ਵੀਡੀਓ ਐਨਾਲਿਸਟ ਸਮੇਤ ਪੂਰੇ ਕੋਚਿੰਗ ਸਟਾਫ ਦੇ ਨਾਲ ਐਲਾਨ ਕਰ ਦੇਣਗੇ।

 


Related News