ICC ਨੇ 'ਵਾਲ ਆਫ ਕ੍ਰਿਕਟ' ਬਾਰੇ ਕੀਤੀ ਵੱਡੀ ਭੁੱਲ, ਸੋਸ਼ਲ ਮੀਡੀਆ 'ਤੇ ਆਇਆ ਭੂਚਾਲ

09/21/2019 12:46:01 PM

ਸਪੋਰਟਸ ਡੈਸਕ— ਕ੍ਰਿਕਟ ਦੇ ਸਭ ਤੋਂ ਵੱਡੇ ਅਦਾਰੇ ਆਈ.ਸੀ.ਸੀ. ਤੋਂ ਇਕ ਵੱਡੀ ਭੁੱਲ ਹੋ ਗਈ। ਦਰਅਸਲ, ਆਈ.ਸੀ.ਸੀ. ਵੱਲੋਂ ਰਾਹੁਲ ਦ੍ਰਾਵਿੜ ਨੂੰ ਹਾਲ ਆਫ ਫੇਮ ਚੁਣਿਆ ਗਿਆ ਹੈ ਜਿਸ 'ਚ ਆਈ. ਸੀ. ਸੀ. ਨੇ ਆਪਣੀ ਵੈੱਬਸਾਈਟ 'ਤੇ ਹਾਲ ਆਫ ਫੇਮ ਦੇ ਖਿਡਾਰੀਆਂ ਦੀ ਲਿਸਟ 'ਚ ਰਾਹੁਲ ਦ੍ਰਾਵਿੜ ਨੂੰ ਆਪਣੀ ਵੈੱਬਸਾਈਟ 'ਤੇ ਸੱਜੇ ਹੱਥ ਦੇ ਬੱਲੇਬਾਜ਼ ਦੀ ਜਗ੍ਹਾ ਖੱਬੇ ਹੱਥ ਦਾ ਬੱਲੇਬਾਜ਼ ਦੱਸ ਦਿੱਤਾ। ਜਿਸ ਤੋਂ ਬਾਅਦ ਇਸ ਗੱਲ ਨੂੰ ਕੇ ਸੋਸ਼ਲ ਮੀਡੀਆ 'ਤੇ ਭੂਚਾਲ ਆ ਗਿਆ। ਕ੍ਰਿਕਟ ਪ੍ਰਸ਼ੰਸਕਾਂ ਨੇ ਆਈ. ਸੀ. ਸੀ. ਨੂੰ ਬੁਰੀ ਤਰ੍ਹਾਂ ਝਾੜ ਪਾਈ। ਇਸ ਤੋਂ ਬਾਅਦ ਆਈ. ਸੀ. ਸੀ. ਨੇ ਆਪਣੀ ਗ਼ਲਤੀ ਸੁਧਾਰਦੇ ਹੋਏ ਰਾਹੁਲ ਦ੍ਰਾਵਿੜ ਨੂੰ ਆਪਣੀ ਪ੍ਰੋਫਾਈਨਲ 'ਚ ਸੱਜੇ ਹੱਥ ਦਾ ਬੱਲੇਬਾਜ਼ ਦੱਸਿਆ।

ਹਾਲ ਆਫ ਫੇਮ ਪ੍ਰਾਪਤ ਕਰਨ ਵਾਲੇ ਪੰਜਵੇਂ ਭਾਰਤੀ
PunjabKesari
ਜ਼ਿਕਰਯੋਗ ਹੈ ਕਿ ਰਾਹੁਲ ਦ੍ਰਾਵਿੜ ਨੂੰ ਪਿਛਲੇ ਸਾਲ ਹਾਲ ਆਫ ਫੇਮ 'ਚ ਸ਼ਾਮਲ ਕੀਤਾ ਗਿਆ ਸੀ। ਉਹ ਇਸ ਸੂਚੀ 'ਚ ਸ਼ਾਮਲ ਹੋਣ ਵਾਲੇ ਪੰਜਵੇਂ ਭਾਰਤੀ ਬਣੇ ਸਨ। ਸੁਨੀਲ ਗਾਵਸਕਰ ਨੇ ਪਿਛਲੇ ਸਾਲ ਤੁਰਅੰਨਤਪੁਰਮ 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਪੰਜਵੇਂ ਮੈਚ 'ਚ ਤੋਂ ਪਹਿਲਾਂ ਉਨ੍ਹਾਂ ਨੂੰ ਕੈਪ ਦੇ ਕੇ ਸਨਮਾਨ ਦਿੱਤਾ ਸੀ। ਉਨ੍ਹਾਂ ਦੇ ਨਾਲ ਆਸਟਰੇਲੀਆ ਨੂੰ ਦੋ ਵਾਰ ਵਿਸ਼ਵ ਜੇਤੂ ਬਣਾਉਣ ਵਾਲੇ ਕਪਤਾਨ ਰਿਕੀ ਪੋਂਟਿੰਗ ਅਤੇ ਇੰਗਲੈਂਡ ਦੀ ਮਹਿਲਾ ਖਿਡਾਰੀ ਕਲਾਰੇ ਟੇਲਰ ਨੂੰ ਵੀ ਜੁਲਾਈ 'ਚ ਆਈ.ਸੀ.ਸੀ. ਹਾਲ ਆਫ ਫੇਮ 'ਚ ਜਗ੍ਹਾ ਮਿਲੀ ਸੀ।

ਹੇਠਾਂ ਟਵੀਟਸ 'ਚ ਵੇਖੋ ਕਿਵੇਂ ਪ੍ਰਸ਼ੰਸਕਾਂ ਨੇ ਆਈ.ਸੀ.ਸੀ. ਨੂੰ ਕੀਤਾ ਟਰੋਲ

 


Tarsem Singh

Content Editor

Related News