ਆਪਣੀ ਬਾਇਓਪਿਕ ''ਚ ਆਮਿਰ ਖਾਨ ਨੂੰ ਆਪਣਾ ਰੋਲ ਕਰਦੇ ਦੇਖਣਾ ਚਾਹੁੰਦੇ ਹਨ ਰਾਹੁਲ ਦ੍ਰਵਿੜ

Wednesday, Jul 25, 2018 - 12:59 PM (IST)

ਆਪਣੀ ਬਾਇਓਪਿਕ ''ਚ ਆਮਿਰ ਖਾਨ ਨੂੰ ਆਪਣਾ ਰੋਲ ਕਰਦੇ ਦੇਖਣਾ ਚਾਹੁੰਦੇ ਹਨ ਰਾਹੁਲ ਦ੍ਰਵਿੜ

ਨਵੀਂ ਦਿੱਲੀ—ਸਾਬਕਾ ਭਾਰਤੀ ਕਪਤਾਨ ਅਤੇ ਅੰਡਰ 19 ਟੀਮ ਦੇ ਕੋਚ ਰਾਹੁਲ ਦ੍ਰਵਿੜ ਨੂੰ ਆਪਣੀ ਬਾਇਓਪਿਕ ਬਣਾਉਣ ਤੋਂ ਕੋਈ ਇਤਰਾਜ਼ ਨਹੀਂ ਹੈ। ਇਕ ਕ੍ਰਿਕਟ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਬਾਇਓਪਿਕ 'ਚ ਆਮਿਰ ਖਾਨ ਕੰਮ ਕਰਨ। ਇਸ 'ਤੋਂ ਪਹਿਲਾਂ ਫਿਲਮ ਦੰਗਲ 'ਚ ਅਮਿਰ ਖਾਨ ਮਹਾਵੀਰ ਸਿੰਘ ਫੋਗਾਟ ਦਾ ਕਿਰਦਾਰ ਨਿਭਾ ਚੁੱਕੇ ਹਨ।
ਦਾ ਬਾਲ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਵਿੜ ਨੇ ਕਿਹਾ,' ਮੈਂ ਆਮਿਰ ਖਾਨ ਦਾ ਫਿਲਮਾਂ 'ਚ ਕੰਮ ਦੇਖਿਆ ਹੈ ਅਤੇ ਉਹ ਮੈਨੂੰ ਬਹੁਤ ਪਸੰਦ ਆਇਆ। ਜੇਕਰ ਮੇਰੀ ਬਾਇਓਪਿਕ ਬਣਦੀ ਹੈ ਤਾਂ ਮੈਂ ਚਾਹੁੰਗਾ ਕਿ ਇਸ 'ਚ ਆਮਿਰ ਖਾਨ ਹੀ ਕੰਮ ਕਰਨ। ਆਮਿਰ ਨੇ ਕ੍ਰਿਕਟ 'ਤੇ ਬਣੀ ਫਿਲਮ ਲਗਾਨ 'ਚ ਵੀ ਮੁੱਖ ਭੂਮਿਕਾ ਨਿਭਾਈ ਸੀ ਅਤੇ ਉਹ ਕ੍ਰਿਕਟ ਦੇ ਫੈਨ ਵੀ ਹਨ ਕਈ ਵਾਰ ਉਨ੍ਹਾਂ ਨੂੰ ਕ੍ਰਿਕਟ ਸਟੇਡੀਅਮ 'ਚ ਵੀ ਦੇਖਿਆ ਗਿਆ ਹੈ।
ਰਾਹੁਲ ਦ੍ਰਵਿੜ ਨੇ ਸੰਨਿਆਸ ਤੋਂ ਬਾਅਦ ਦੀ ਜ਼ਿੰਦਗੀ 'ਚ ਮਜ਼ਾਕੀਆਂ ਅੰਦਾਜ 'ਚ ਕਿਹਾ ਕਿ ਹੁਣ ਮੇਰੇ ਲਈ ਥੋੜਾ ਸਕੂਨ ਦਾ ਮਾਹੌਲ ਹੈ। ਮੈਨੂੰ ਸਵੇਰੇ ਉਠ ਕੇ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਹੈ ਕਿ ਮੈਂ 145 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਧ ਨੂੰ ਕਿਸ ਤਰ੍ਹਾਂ ਫੇਸ ਕਰਾਂਗਾ? ਦ੍ਰਵਿੜ ਨੇ ਇਹ ਵੀ ਕਿਹਾ ਕਿ ਇਸ ਦੌਰ ਦੇ ਤੇਜ਼ ਗੇਂਦਬਾਜ਼ਾਂ 'ਚ ਸਾਊਥ ਅਫਰੀਕਾ ਨੇ ਕਗਿਸੋ ਰਬਾੜਾ ਦਾ ਸਾਹਮਣਾ ਕਰਨਾ ਮੁਸ਼ਕਲ ਹੁੰਦਾ। ਭਾਰਤੀ ਤੇਜ਼ ਗੇਂਦਬਾਜ਼ਾਂ 'ਚ ਉਨ੍ਹਾਂ ਨੂੰ ਭੁਵਨੇਸ਼ਵਰ ਕੁਮਾਰ ਦਾ ਨਾਂ ਲਿਆ।


Related News