ਅਫਗਾਨਿਸਤਾਨ ਖਿਲਾਫ ਸਰਵਸ੍ਰੇਸ਼ਠ ਪ੍ਰਦਰਸ਼ਨ ਤੋਂ ਖੁਸ਼ ਹਾਂ : ਕਾਰਨਵਾਲ

Friday, Nov 29, 2019 - 05:19 PM (IST)

ਅਫਗਾਨਿਸਤਾਨ ਖਿਲਾਫ ਸਰਵਸ੍ਰੇਸ਼ਠ ਪ੍ਰਦਰਸ਼ਨ ਤੋਂ ਖੁਸ਼ ਹਾਂ : ਕਾਰਨਵਾਲ

ਲਖਨਊ— ਅਫਗਾਨਿਸਤਾਨ ਖਿਲਾਫ ਇਕਮਾਤਰ ਟੈਸਟ ਮੈਚ ਦੇ ਹੀਰੋ ਰਹੇ ਵੈਸਟਇੰਡੀਜ਼ ਦੇ ਆਫ ਸਪਿਨਰ ਰਹਿਕੀਮ ਕਾਰਨਵਾਲ ਨੇ ਕਿਹਾ ਕਿ ਉਹ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਨ ਅਤੇ ਇਸ ਲਈ ਰੱਬ ਦਾ ਧੰਨਵਾਦ ਕਰਦੇ ਹਨ। ਅਫਗਾਨਿਸਤਾਨ ਦੀ ਬੱਲੇਬਾਜ਼ੀ ਨੂੰ ਪਟੜੀ ਤੋਂ ਉਤਾਰਨ ਅਤੇ ਟੀਮ ਦੀ ਜਿੱਤ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਮੈਨ ਆਫ ਦਿ ਮੈਚ ਰਹਿਕੀਮ ਕਾਰਨਵਾਲ ਨੇ ਕਿਹਾ, ''ਆਪਣੇ ਕਰੀਅਰ ਦੇ ਦੂਜੇ ਟੈਸਟ 'ਚ 10 ਵਿਕਟਾਂ ਕੱਢਣਾ ਸਕੂਨ ਭਰਿਆ ਹੈ। ਵੈਸਟਇੰਡੀਜ਼ ਲਈ ਖੇਡਣਾ ਕਿਸੇ ਵੀ ਨੌਜਵਾਨ ਖਿਡਾਰੀ ਦਾ ਸੁਪਨਾ ਹੁੰਦਾ ਹੈ। ਭਾਰਤ 'ਚ ਖੇਡੀ ਗਈ ਸੀਰੀਜ਼ ਚੰਗੀ ਸੀ। ਇੱਥੇ ਦੀਆਂ ਪਿੱਚਾਂ ਕੈਰੇਬੀਆਈ ਟਾਪੂ ਦੀਆਂ ਪਿੱਚਾਂ ਵਾਂਗ ਹਨ। ਇਸ ਦਾ ਟੀਮ ਨੂੰ ਫਾਇਦਾ ਹੋਇਆ।''
PunjabKesari
ਲਗਭਗ 140 ਕਿਲੋ ਵਜ਼ਨੀ ਕਾਰਨਵਾਲ ਨੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਅਫਗਾਨਿਸਤਾਨ ਦੀਆਂ 10 ਵਿਕਟਾਂ ਲਈਆਂ ਸਨ। ਕਾਰਨਵਾਲ ਨੇ ਪਹਿਲੀ ਪਾਰੀ 'ਚ 75 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ ਸਨ, ਜਦਕਿ ਦੂਜੀ ਪਾਰੀ 'ਚ ਉਨ੍ਹਾਂ ਨੇ ਤਿੰਨ ਵਿਕਟ ਝਟਕੇ। ਕਪਤਾਨ ਜੇਸਨ ਹੋਲਡਰ ਨੇ ਕਿਹਾ, ''ਜਿੱਤਣਾ ਹਮੇਸ਼ਾ ਚੰਗਾ ਹੁੰਦਾ ਹੈ। ਸਾਨੂੰ ਭਾਰਤ ਖਿਲਾਫ ਮੁਸ਼ਕਲ ਸੀਰੀਜ਼ ਖੇਡਣੀ ਹੈ। ਅਫਗਾਨ ਟੀਮ ਖਿਲਾਫ ਇੱਥੇ ਮਿਲੇ ਤਜਰਬੇ ਦਾ ਫਾਇਦਾ ਸਾਨੂੰ ਮਿਲੇਗਾ। ਅਸੀਂ ਸਾਲ ਦਾ ਅੰਤ ਚੰਗਾ ਕਰਨਾ ਚਾਹੁੰਦੇ ਹਾਂ। ਜਿੱਤ ਦਾ ਸਿਹਰਾ ਪੂਰੀ ਟੀਮ ਨੂੰ ਹੈ ਜਿਸ ਨੇ ਇਕਜੁਟਤਾ ਦੇ ਨਾਲ ਬਿਹਤਰ ਪ੍ਰਦਰਸ਼ਨ ਕੀਤਾ।''


author

Tarsem Singh

Content Editor

Related News