ਭਾਰਤੀ ਨਿਸ਼ਾਨੇਬਾਜ਼ ਰਾਹੀ ਨੇ ਪਿਸਟਲ ''ਚ ਖ਼ਰਾਬੀ ਦੇ ਬਾਵਜੂਦ ਜਿੱਤਿਆ ਚਾਂਦੀ ਦਾ ਤਗ਼ਮਾ

Tuesday, Nov 09, 2021 - 04:47 PM (IST)

ਭਾਰਤੀ ਨਿਸ਼ਾਨੇਬਾਜ਼ ਰਾਹੀ ਨੇ ਪਿਸਟਲ ''ਚ ਖ਼ਰਾਬੀ ਦੇ ਬਾਵਜੂਦ ਜਿੱਤਿਆ ਚਾਂਦੀ ਦਾ ਤਗ਼ਮਾ

ਰੌਕਲਾ/ਪੋਲੈਂਡ (ਭਾਸ਼ਾ)- ਭਾਰਤੀ ਨਿਸ਼ਾਨੇਬਾਜ਼ ਰਾਹੀ ਸਰਨੋਬਤ ਨੇ ਮੰਗਲਵਾਰ ਨੂੰ ਇੱਥੇ ਪ੍ਰੈਜ਼ੀਡੈਂਟ ਕੱਪ ਦੇ ਮਹਿਲਾ 25 ਮੀਟਰ ਪਿਸਟਲ ਮੁਕਾਬਲੇ ਵਿਚ ਬੰਦੂਕ ਦੀ ਖ਼ਰਾਬੀ ਦੇ ਬਾਵਜੂਦ ਚਾਂਦੀ ਦਾ ਤਗਮਾ ਜਿੱਤਿਆ। ਇਸ ਅਨੁਭਵੀ ਭਾਰਤੀ ਨਿਸ਼ਾਨੇਬਾਜ਼ ਨੇ ਫਾਈਨਲ ਵਿਚ 31 ਅੰਕ ਬਣਾਏ। ਪਿਸਤੌਲ ਵਿਚ ਖ਼ਰਾਬੀ ਕਾਰਨ ਉਸ ਨੇ ਅੰਤਿਮ 2 ਸੀਰੀਜ਼ ਵਿਚ ਕੁਝ ਅਹਿਮ ਅੰਕ ਗੁਆਏ।

ਰਾਹੀ ਪਿਸਟਲ ਵਿਚ ਸਮੱਸਿਆ ਆਉਣ ਤੋਂ ਪਹਿਲਾਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਸੀ ਅਤੇ ਫਾਈਨਲ ਦੇ ਆਖਰੀ ਪੜਾਅ 'ਚ ਉਸ ਨੇ ਲਗਾਤਾਰ ਤਿੰਨ ਸਹੀ ਨਿਸ਼ਾਨੇ ਲਗਾਏ ਸੀ। ਫਾਈਨਲ ਵਿਚ ਪੁੱਜੀ ਇਕ ਹੋਰ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਛੇਵੇਂ ਸਥਾਨ ’ਤੇ ਰਹੀ। ਜਰਮਨੀ ਦੇ ਵੇਨਕੈਂਪ ਨੇ 33 ਅੰਕਾਂ ਨਾਲ ਸੋਨ ਤਮਗਾ ਜਿੱਤਿਆ ਜਦਕਿ ਮਾਟਿਲਡੇ ਲਾਮੌਲੇ ਨੇ 27 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।


author

cherry

Content Editor

Related News