ਮੈਡ੍ਰਿਡ ਦੇ ਕੁਆਰਟਰ ਫ਼ਾਈਨਲ ’ਚ ਜਵੇਰੇਵ ਤੋਂ ਹਾਰੇ ਨਡਾਲ
Saturday, May 08, 2021 - 12:31 PM (IST)

ਮੈਡਿ੍ਰਡ— ਫ਼੍ਰੈਂਚ ਓਪਨ ਦੀ ਤਿਆਰੀ ਲਈ ਮਹੱਤਵਪੂਰਨ ਮੈਡ੍ਰਿਡ ਓਪਨ ਦੇ ਕੁਆਰਟਰ ਫ਼ਾਈਨਲ ’ਚ ਅਲੈਕਜ਼ੈਂਡਰ ਜਵੇਰੇਵ ਨੇ ਰਾਫ਼ੇਲ ਨਡਾਲ ਨੂੰ ਹਰਾ ਦਿੱਤਾ। ‘ਲਾਲ ਬਜਰੀ ਦੇ ਬਾਦਸ਼ਾਹ’ ਕਹੇ ਜਾਣ ਵਾਲੇ ਨਡਾਲ ਨੇ ਹਾਰ ਦੇ ਬਾਅਦ ਕਿਹਾ, ‘‘ਨਾ-ਪੱਖੀ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਮੇਰੇ ਲਈ ਇਹ ਅਹਿਮ ਹਫ਼ਤਾ ਸੀ।’’ 13 ਵਾਰ ਦੇ ਫ਼੍ਰੈਂਚ ਓਪਨ ਚੈਂਪੀਅਨ ਨਡਾਲ ਨੂੰ ਛੇਵਾਂ ਦਰਜਾ ਪ੍ਰਾਪਤ ਜਵੇਰੇਵ ਨੇ 6-4, 6-4 ਨਾਲ ਹਰਾਇਆ। ਉਹ ਸਾਲ ਦੀ ਸ਼ੁਰੂਆਤ ’ਚ ਆਸਟਰੇਲੀਆਈ ਓਪਨ ’ਚ ਵੀ ਕੁਆਰਟਰ ਫ਼ਾਈਨਲ ’ਚ ਹਾਰ ਗਏ ਸਨ। ਹੁਣ ਉਹ ਅਗਲੇ ਹਫ਼ਤੇ ਇਟੈਲੀਅਨ ਓਪਨ ਖੇਡਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।