ਨਡਾਲ ਨੇ ਮੇਦਵੇਦੇਵ ਨੂੰ ਹਰਾ ਕੇ 35ਵਾਂ ਮਾਸਟਰਸ ਖਿਤਾਬ ਜਿੱਤਿਆ

Monday, Aug 12, 2019 - 01:56 PM (IST)

ਮਾਂਟ੍ਰੀਅਲ— ਰਾਫੇਲ ਨਡਾਲ ਨੇ ਰੂਸ ਦੇ ਡੇਨੀਅਲ ਮੇਦਵੇਦੇਵ ਨੂੰ ਐਤਵਾਰ ਨੂੰ ਇੱਥੇ ਸਿੱਧੇ ਸੈੱਟਾਂ 'ਚ ਹਰਾ ਕੇ 35ਵੀਂ ਵਾਰ ਮਾਸਟਰਸ 1000 ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਨੇ ਮੇਦਵੇਦੇਵ ਨੂੰ 6-3, 6-0 ਨਾਲ ਹਰਾਇਆ। ਨਡਾਲ ਨੇ ਨੋਵਾਕ ਜੋਕੋਵਿਚ 'ਤੇ ਹੁਣ ਦੋ ਖਿਤਾਬ ਦੀ ਬੜ੍ਹਤ ਬਣਾ ਲਈ ਹੈ ਜਿਨ੍ਹਾਂ ਨੇ 33 ਵਾਰ ਮਾਸਟਰਸ ਟੂਰਨਾਮੈਂਟ ਜਿੱਤੇ ਹਨ। ਕਲੇਅ ਕੋਰਟ ਦੇ ਬੇਤਾਜ ਬਾਦਸ਼ਾਹ ਨਡਾਲ ਨੇ ਆਪਣੇ ਕਰੀਅਰ 'ਚ ਪਹਿਲੀ ਵਾਰ ਹਾਰਡ ਕੋਰਟ ਟੂਰਨਾਮੈਂਟ 'ਚ ਖਿਤਾਬ ਦਾ ਬਚਾਅ ਕੀਤਾ ਹੈ।


Tarsem Singh

Content Editor

Related News