ਲਿਓਨਿਲ ਮੇਸੀ ਨੇ ਭੇਜਿਆ ਟੈਨਿਸ ਸਟਾਰ ਰਾਫ਼ੇਲ ਨਡਾਲ ਨੂੰ ਖ਼ਾਸ ਤੋਹਫ਼ਾ

Friday, May 07, 2021 - 08:06 PM (IST)

ਲਿਓਨਿਲ ਮੇਸੀ ਨੇ ਭੇਜਿਆ ਟੈਨਿਸ ਸਟਾਰ ਰਾਫ਼ੇਲ ਨਡਾਲ ਨੂੰ ਖ਼ਾਸ ਤੋਹਫ਼ਾ

ਸਪੋਰਟਸ ਡੈਸਕ— ਰਾਫ਼ੇਲ ਨਡਾਲ ਨੂੰ ਸਪੈਨਿਯਾਰਡ ਦੇ ਸਫ਼ਲ ਟੈਨਿਸ ਸੈਸ਼ਨ ਦੇ ਬਾਅਦ ਆਪਣੇ ਸ਼ਾਨਦਾਰ ਕਰੀਅਰ ’ਚ ਦੂਜੀ ਵਾਰ ਲਾਰੀਅਸ ਸਪੋਰਟਸਮੈਨ ਆਫ਼ ਦਿ ਈਅਰ ਨਾਲ ਸਨਮਾਨਿਤ ਕੀਤਾ ਗਿਆ। 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੂੰ 2011 ’ਚ ਵੀ ਇਹ ਵੱਕਾਰੀ ਪੁਰਸਕਾਰ ਮਿਲਿਆ ਸੀ। ਜਦਕਿ 2009, 2014, 2018 ਤੇ 2020 ’ਚ ਉਹ ਇਸ ਦੇ ਲਈ ਨਾਮਜ਼ਦ ਹੋਏ ਸਨ। ਇਸ ਸਾਲ ਦੇ ਨਾਮਜ਼ਦ ਹੋਰ ਲੋਕਾਂ ’ਚ ਜੋਸ਼ੁਆ ਚੇਪਤੇਗੀ, ਆਰਮਡ ਡੁਪਟਾਂਲਿਸ, ਲੇਵਿਸ ਹੈਮਿਲਟਨ, ਲੇਬ੍ਰੋਨ ਜੇਮਸ ਤੇ ਰਾਬਰਟ ਲੇਵਾਂਡੋਵਸਕੀ ਦੇ ਨਾਂ ਚਰਚਾ ’ਚ ਸਨ।
ਇਹ ਵੀ ਪੜ੍ਹੋ : WTC ਫ਼ਾਈਨਲ ਤੇ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

ਹੁਣ ਏ. ਟੀ. ਪੀ. ਟੂਰ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ’ਚ ਬਾਰਸੀਲੋਨਾ ਦੇ ਕਪਤਾਨ ਲਿਓਨਿਲ ਮੇਸੀ ਨਡਾਲ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਨਜ਼ਰ ਆ ਰਹੇ ਹਨ। ਮੇਸੀ ਨੇ ਕਿਹਾ ਕਿ ਪੁਰਸਕਾਰ ਲਈ ਉਹ ਜ਼ਿਆਦਾ ਯੋਗ ਸਨ। ਉਨ੍ਹਾਂ ਨੇ ਇੰਨੇ ਸਾਲਾਂ ’ਚ ਸਖ਼ਤ ਮਿਨਹਤ, ਦ੍ਰਿੜ੍ਹਤਾ ਤੇ ਸਭ ਤੋਂ ਉੱਚੇ ਪੱਧਰ ’ਤੇ ਬਣੇ ਰਹਿ ਕੇ ਇਕ ਵੱਡਾ ਉਦਾਹਰਨ ਦਿੱਤਾ ਹੈ। ਨਡਾਲ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਬਾਰਸੀਲੋਨਾ ਦੇ ਕਪਤਾਨ ਨੇ ਕਿਹਾ- ਮੈਂ ਤੁਹਾਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News