ਸਿਟੀ ਓਪਨ ਤੋਂ ਮੁਕਾਬਲੇਬਾਜ਼ੀ ਟੈਨਿਸ ’ਚ ਵਾਪਸੀ ਕਰਨਗੇ ਨਡਾਲ

Thursday, Jul 08, 2021 - 09:42 PM (IST)

ਸਿਟੀ ਓਪਨ ਤੋਂ ਮੁਕਾਬਲੇਬਾਜ਼ੀ ਟੈਨਿਸ ’ਚ ਵਾਪਸੀ ਕਰਨਗੇ ਨਡਾਲ

ਸਪੋਰਟਸ ਡੈਸਕ— ਰਾਫੇਲ ਨਡਾਲ ਯੂ. ਐੱਸ. ਓਪਨ ਦੀ ਤਿਆਰੀਆਂ ਦੇ ਸਿਲਸਿਲੇ ’ਚ ਵਾਸ਼ਿੰਗਟਨ ’ਚ ਸਿਟੀ ਓਪਨ ਹਾਰਡ ਕੋਰਟ ਟੂਰਨਾਮੈਂਟ ਦੇ ਜ਼ਰੀਏ ਮੁਕਾਬਲੇਬਾਜ਼ੀ ਟੈਨਿਸ ’ਚ ਵਾਪਸੀ ਕਰਨਗੇ। ਸਿਟੀ ਓਪਨ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ ਕਿ 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨਡਾਲ ਯੂ. ਐੱਸ. ਓਪਨ ਤੋਂ ਪਹਿਲਾਂ 31 ਜੁਲਾਈ ਤੋਂ ਅੱਠ ਅਗਸਤ ਦਰਮਿਆਨ ਹੋਣ ਵਾਲੇ ਇਸ ਟੂਰਨਾਮੈਂਟ ਦੇ ਮੁੱਖ ਆਕਰਸ਼ਕ ਹੋਣਗੇ। ਨਡਾਲ ਨੇ ਪਿਛਲੇ ਮਹੀਨੇ ਫ਼੍ਰੈਂਚ ਓਪਨ ਦੇ ਸੈਮੀਫਾਈਨਲ ’ਚ ਨੋਵਾਕ ਜੋੋਕੋਵਿਚ ਤੋਂ ਹਾਰਨ ਦੇ ਬਾਅਦ ਕੋਈ ਮੈਚ ਨਹੀਂ ਖੇਡਿਆ ਹੈ। ਇਸ 35 ਸਾਲਾ ਖਿਡਾਰੀ ਨੇ ਵਿੰਬਲਡਨ ਤੇ 23 ਜੁਲਾਈ ਤੋਂ ਸ਼ੁਰੂ ਹੋ ਰਹੇ ਟੋਕੀਓ ਓਲੰਪਿਕ ’ਚ ਨਹੀਂ ਖੇਡਣ ਦਾ ਫ਼ੈਸਲਾ ਕੀਤਾ ਹੈ।  


author

Tarsem Singh

Content Editor

Related News