ਰਾਦੁਕਾਨੂ ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ''ਚ ਹਾਰ ਕੇ ਬਾਹਰ

Saturday, Oct 09, 2021 - 02:48 PM (IST)

ਰਾਦੁਕਾਨੂ ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ''ਚ ਹਾਰ ਕੇ ਬਾਹਰ

ਇੰਡੀਅਨ ਵੇਲਸ- ਯੂ. ਐੱਸ. ਓਪਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਖ਼ਿਤਾਬ ਜਿੱਤਣ ਦੇ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੀ ਏਮਾ ਰਾਦੁਕਾਨੂ ਬੀ. ਐੱਨ. ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਅਲੀਆਕਸਾਂਦਰ ਸਾਸਨੋਵਿਚ ਤੋਂ ਸਿੱਧੇ ਸੈੱਟਾਂ 'ਚ ਹਾਰ ਕੇ ਬਾਹਰ ਹੋ ਗਈ ਹੈ। ਰਾਦੂਕਾਨੂ ਨੇ ਇਹ ਮੈਚ 6-2, 6-4 ਨਾਲ ਗੁਆਇਆ ਜਿਸ ਨਾਲ ਉਸ ਦੀ 10 ਮੈਚ ਜਿੱਤਣ ਦੀ ਮੁਹਿੰਮ ਵੀ ਰੁਕ ਗਈ ਹੈ। 

ਉਨ੍ਹਾਂ ਨੂੰ ਇਸ ਏ. ਟੀ. ਪੀ. ਤੇ ਡਬਲਯੂ. ਟੀ. ਏ. ਟੂਰਨਾਮੈਂਟ 'ਚ ਵਾਈਲਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਸੀ। ਬੇਲਾਰੂਸ ਦੀ 27 ਸਾਲਾ ਸਾਸਨੋਵਿਚ ਵਿਸ਼ਵ ਰੈਂਕਿੰਗ 'ਚ 100ਵੇਂ ਨੰਬਰ 'ਤੇ ਹੈ। ਉਹ ਪਿਛਲੇ ਮਹੀਨੇ ਯੂ. ਐੱਸ. ਓਪਨ ਦੇ ਡਬਲਜ਼ ਸੈਮੀਫ਼ਾਈਨਲ 'ਚ ਪਹੁੰਚੀ ਸੀ ਜਦਕਿ ਰਾਦੂਕਾਨੂ ਕੁਆਲੀਫਾਇੰਗ ਤੋਂ ਸ਼ੁਰੂਆਤ ਕਰਕੇ 18 ਸਾਲ ਦੀ ਉਮਰ ਦੀ 'ਚ ਚੈਂਪੀਅਨ ਬਣੀ ਸੀ। ਇਕ ਹੋਰ ਮੈਚ 'ਚ ਇਗਾ ਸਵੀਯਾਤੇਕ ਨੇ ਪੇਤਰਾ ਮੈਟ੍ਰਿਜ ਨੂੰ ਸਿੱਧੇ ਸੈੱਟਾਂ 'ਚ 6-1. 6-3 ਨਾਲ ਹਰਾਇਆ।


author

Tarsem Singh

Content Editor

Related News