IND vs SL: ਰਾਧਾ ਨੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਗੇਂਦਬਾਜ਼ੀ ਕੋਚ ਹਿਰਵਾਨੀ ਨੂੰ ਦਿੱਤਾ

Saturday, Feb 29, 2020 - 04:23 PM (IST)

IND vs SL: ਰਾਧਾ ਨੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਗੇਂਦਬਾਜ਼ੀ ਕੋਚ ਹਿਰਵਾਨੀ ਨੂੰ ਦਿੱਤਾ

ਸਪੋਰਟਸ ਡੈਸਕ— ਭਾਰਤੀ ਮਹਿਲਾ ਟੀਮ ਦੀ ਸਪਿਨਰ ਰਾਧਾ ਯਾਦਵ ਨੇ ਸ਼ਨੀਵਾਰ ਨੂੰ ਸ਼੍ਰੀਲੰਕਾ ਖਿਲਾਫ ਆਈ. ਸੀ. ਸੀ. ਟੀ-20 ਵਿਸ਼ਵ ਕੱਪ ’ਚ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸਨ ਦੇ ਬਾਅਦ ਉਸ ਦਾ ਸਿਹਰਾ ਗੇਂਦਬਾਜ਼ੀ ਕੋਚ ਨਰਿੰਦਰ ਹਿਰਵਾਨੀ ਨੂੰ ਦਿੱਤਾ। ਰਾਧਾ ਨੇ 23 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਿਸ ’ਚ ਭਾਰਤ ਸ਼੍ਰੀਲੰਕਾ ਨੂੂੰ 9 ਵਿਕਟਾਂ ’ਤੇ 113 ਦੌੜਾਂ ਹੀ ਬਣਾਉਣ ਦਿੱਤੀਆਂ। ਭਾਰਤੀ ਟੀਮ ਨੇ ਸ਼ੇਫਾਲੀ ਵਰਮਾ ਦੇ 47 ਦੌੜਾਂ ਦੀ ਪਾਰੀ ਦੀ ਮਦਦ ਨਾਲ ਸਿਰਫ 14.4 ਓਵਰ ’ਚ ਤਿੰਨ ਵਿਕਟਾਂ ’ਤੇ 116 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। 

PunjabKesariਖੱਬੇ ਹੱਥ ਦੀ ਸਪਿਨਰ ਰਾਧਾ ਨੇ ਬਿਹਤਰੀਨ ਪ੍ਰਦਰਸ਼ਨ ਦਾ ਸਿਹਰਾ ਹਿਰਵਾਨੀ ਨੂੰ ਦਿੱਤਾ। ਉਨ੍ਹਾਂ ਕਿਹਾ, ‘‘ਨਰਿੰਦਰ (ਹਿਰਵਾਨੀ) ਸਾਡੇ (ਟੀਮ) ਨਾਲ ਪਿਛਲੇ ਸਾਲ ਵੈਸਟਇੰਡੀਜ਼ ਦੇ ਦੌਰੇ ਦੇ ਸਮੇਂ ਤੋਂ ਹਨ। ਉਨ੍ਹਾਂ ਨੇ ਯਕੀਨੀ ਤੌਰ ’ਤੇ ਮੇਰੀ ਗੇਂਦਬਾਜ਼ੀ ’ਤੇ ਕਾਫੀ ਕੰਮ ਕੀਤਾ ਹੈ।’’ ਰਾਧਾ ਨੇ ਕਿਹਾ, ‘‘ਮੈਂ ਜ਼ਰੂਰਤ ਤੋਂ ਜ਼ਿਆਦਾ ਸੋਚਣ ਲਗਦੀ ਸੀ ਜਿਸ ਕਾਰਨ ਮੇਰੇ ਦਿਮਾਗ ’ਚ ਕਈ ਚੀਜ਼ਾਂ ਆ ਜਾਂਦੀਆਂ ਸਨ ਪਰ ਉਨ੍ਹਾਂ ਨੇ ਮੈਨੂੰ ਸੋਚ ਅਤੇ ਦਿਮਾਗ ਨੂੰ ਸਪੱਸ਼ਟ ਰੱਖਣ ’ਚ ਕਾਫੀ ਮਦਦ ਕੀਤੀ।’’ ਭਾਰਤੀ ਟੀਮ ਨੇ ਲੀਗ ਦੇ ਸਾਰੇ ਮੈਚ ਜਿੱਤ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਅਤੇ ਰਾਧਾ ਨੇ ਉਮੀਦ ਜਤਾਈ ਕਿ ਟੀਮ ਆਉਣ ਵਾਲੇ ਦਿਨਾਂ ’ਚ ਹੋਰ ਬਿਹਤਰ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ, ‘‘ਅਸੀਂ ਇਸ ਲਈ ਸਖ਼ਤ ਮਿਹਨਤ ਕਰ ਰਹੇ ਹਾਂ, ਇਸ ਲਈ ਮੈਂ ਖੁਸ਼ ਹਾਂ ਕਿ ਟੀਮ ਨੇ ਲਗਾਤਾਰ ਚਾਰ ਮੈਚਾਂ ’ਚ ਜਿੱਤ ਦਰਜ ਕੀਤੀ। ਮੈਂ ਅਜੇ ਚੰਗਾ ਮਹਿਸੂਸ ਕਰ ਰਹੀ ਹਾਂ ਅਤੇ ਸੈਮੀਫਾਈਨਲ ’ਚ ਹੋਰ ਜ਼ਿਆਦਾ ਬਿਹਤਰ ਪ੍ਰਦਰਸ਼ਨ ਕਰਨਾ ਚਾਹਾਂਗੀ।’’


author

Tarsem Singh

Content Editor

Related News