ਰਾਧਾ ਨੇ ਰਚਿਆ ਇਤਿਹਾਸ, 5 ਵਿਕਟਾਂ ਹਾਸਲ ਕਰਨ ਵਾਲੀ ਬਣੀ ਪਹਿਲੀ ਗੇਂਦਬਾਜ਼
Monday, Nov 09, 2020 - 10:22 PM (IST)
ਸ਼ਾਰਜਾਹ- ਸੁਪਰਨੋਵਾਜ ਦੀ ਰਾਧਾ ਯਾਦਵ ਨੇ ਬੀਬੀਆਂ ਦੇ ਟੀ-20 ਚੈਲੰਜ 'ਚ ਰਿਕਾਰਡ ਬਣਾਉਂਦੇ ਹੋਏ ਪਹਿਲੀ ਬਾਰ 5 ਵਿਕਟਾਂ ਹਾਸਲ ਕਰਨ ਵਾਲੀ ਖਿਡਾਰੀ ਬਣਨ ਦਾ ਮਾਣ ਹਾਸਲ ਕੀਤਾ। ਟ੍ਰੇਲਬਲੇਜਰਸ ਵਿਰੁੱਧ ਮੈਚ 'ਚ ਰਾਧਾ ਨੇ 2 ਹੀ ਓਵਰਾਂ 'ਚ ਟ੍ਰੇਲਬਲੇਜਰਸ ਦੀਆਂ 5 ਖਿਡਾਰਨਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਉਨ੍ਹਾਂ ਨੇ ਚਾਰ ਓਵਰਾਂ 'ਚ 16 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ। ਪਹਿਲੀ ਪਾਰੀ ਦੀ ਬ੍ਰੇਕ ਦੇ ਦੌਰਾਨ ਰਾਧਾ ਯਾਦਵ ਨੇ ਆਪਣੀ ਲੈਅ 'ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ- ਮੈਨੂੰ ਅਜਿਹੇ ਹਾਲਾਤ ਪਸੰਦ ਹਨ। ਜਦੋ ਦਬਾਅ ਹੁੰਦਾ ਹੈ। ਮੈਂ ਅਸਲ 'ਚ ਅਜਿਹੇ ਸਮੇਂ 'ਚ ਗੇਂਦਬਾਜ਼ੀ ਕਰ ਵਿਕਟ ਹਾਸਲ ਕਰਨ ਦਾ ਆਨੰਦ ਲੈਂਦੀ ਹਾਂ।
Radha Yadav's historic 5/16 https://t.co/kdDDxcxbTl
— Punjab Kesari- Sports (@SportsKesari) November 9, 2020
ਰਾਧਾ ਯਾਦਵ ਨੇ ਕਿਹਾ- ਮੈਂ ਅਸਲ 'ਚ ਬਹੁਤ ਜ਼ਿਆਦਾ ਨਹੀਂ ਸੋਚਦੀ। ਮੈਂ ਮੁੱਖ ਰੂਪ ਨਾਲ ਬਾਊਂਡਰੀਜ਼ 'ਚ ਕਟੌਤੀ ਕਰਨਾ ਚਾਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ਅਸੀਂ ਚੀਜ਼ਾਂ ਨੂੰ ਵਾਪਸ ਖਿੱਚ ਲਿਆ, ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਸ਼ੁਰੂ ਕੀਤਾ ਸੀ ਤੇ ਅਸੀਂ ਆਖਰੀ ਓਵਰਾਂ 'ਚ ਪਕੜ ਬਣਾ ਲਈ। ਦੱਸ ਦੇਈਏ ਕਿ ਮਹਾਰਾਸ਼ਟਰ ਦੀ ਰਹਿਣ ਵਾਲੀ ਰਾਧਾ ਪ੍ਰਕਾਸ਼ ਯਾਦਵ ਨੇ 2018 'ਚ ਦੱਖਣੀ ਅਫਰੀਕਾ ਬੀਬੀਆਂ ਦੇ ਵਿਰੁੱਧ ਟੀ-20 ਮੈਚ 'ਚ ਡੈਬਿਊ ਕੀਤਾ ਸੀ। ਉਹ ਹੁਣ ਤੱਕ 36 ਮੁਕਾਬਲਿਆਂ 'ਚ 54 ਵਿਕਟਾਂ ਹਾਸਲ ਕਰ ਚੁੱਕੀ ਹੈ।