ਰੇਸਿੰਗ ਪੁਆਇੰਟ ਟੀਮ ਦੇ 15 ਅੰਕ ਕੱਟੇ, 4 ਲੱਖ ਯੂਰੋ ਦਾ ਜੁਰਮਾਨਾ ਲੱਗਾ

08/07/2020 10:41:21 PM

ਸਿਲਵਰਸਟੋਨ– ਰੇਸਿੰਗ ਪੁਆਇੰਟ ਟੀਮ ਦੇ ਪਿਛਲੇ ਸਾਲ ਦੀ ਮਰਸੀਡੀਜ਼ ਕਾਰ ਦੇ ਆਧਾਰ 'ਤੇ ਬ੍ਰੇਕ ਡਕਟ ਦੇ ਇਸਤੇਮਾਲ ਕਰਨ ਲਈ ਸ਼ੁੱਕਰਵਾਰ ਨੂੰ ਫਾਰਮੂਲਾ ਵਨ ਕੰਸਟ੍ਰਕਟਰਸ ਚੈਂਪੀਅਨਸ਼ਿਪ ਵਿਚੋਂ 15 ਅੰਕ ਕੱਟ ਲਏ ਗਏ ਹਨ ਤੇ 4,00,000 ਯੂਰੋ (4,70,000 ਡਾਲਰ) ਦਾ ਜੁਰਮਾਨਾ ਲਾਇਆ ਗਿਆ ਹੈ। ਰੇਸਿੰਗ ਪੁਆਇੰਟ ਇਸ ਦੇ ਖਿਲਾਫ ਅਪੀਲ ਕਰ ਸਕਦੀ ਹੈ। ਅੰਕ ਕੱਟਣ ਨਾਲ ਟੀਮ 5ਵੇਂ ਤੋਂ 6ਵੇਂ ਸਥਾਨ 'ਤੇ ਖਿਸਕ ਗਈ ਹੈ ਤੇ ਰੇਨੋ ਤੋਂ ਪਿੱਛੇ ਆ ਗਈ ਹੈ।

ਇਸ ਨਾਲ ਡਰਾਈਵਰਾਂ ਦੇ ਅੰਕ ਪ੍ਰਭਾਵਿਤ ਨਹੀਂ ਹੋਣਗੇ। ਕਾਰ ਦੇ ਸਟੂਵਰਡ ਨੇ ਕਿਹਾ ਕਿ ਮਰਸੀਡੀਜ਼ ਟੀਮ ਪਾਰਟ ਬਣਾਉਣ ਦਾ ਮੁੱਖ ਡਿਜ਼ਾਇਨਰ ਸੀ ਤੇ ਰੇਸਿੰਗ ਪੁਆਇੰਟ ਨੇ ਮਰਸੀਡੀਜ਼ ਤੋਂ ਮਿਲੇ ਕੰਪਿਊਟਰ ਡਿਜ਼ਾਇਨ ਡਾਟਾ ਵਿਚ ਸਿਰਫ ਮਾਮੂਲੀ ਬਦਲਾਅ ਕੀਤਾ ਸੀ। ਵਿਰੋਧੀ ਟੀਮ ਰੇਨਾ ਨੇ ਬ੍ਰੇਕ ਡਕਟ ਦੇ ਇਸਤੇਮਾਲ ਦੀ ਨਾਜਾਇਜ਼ਤਾ ਨੂੰ ਲੈ ਕੇ ਵਿਰੋਧ ਦਰਜ ਕਰਵਾਇਆ ਸੀ ਕਿਉਂਕਿ ਟੀਮ ਨੂੰ ਆਪਣੇ ਪਾਰਟ ਖੁਦ ਹੀ ਡਿਜ਼ਾਇਨ ਕਰਨੇ ਹੁੰਦੇ ਹਨ। ਫਾਰਮੂਲਾ ਵਨ ਦੇ 2020 ਨਿਯਮਾਂ ਦੇ ਤਹਿਤ ਬ੍ਰੇਕ ਡਕਟ ਨੂੰ 'ਲਿਸਟਿਡ ਪਾਰਟ' ਵਿਚ ਪਾਇਆ ਗਿਆ ਸੀ। ਰੇਸਿੰਗ ਪੁਆਇੰਟ ਨੇ ਹਾਲਾਂਕਿ ਬਚਾਅ ਵਿਚ ਕਿਹਾ ਕਿ ਇਹ ਸਿਰਫ ਮਰਸੀਡੀਜ਼ ਤੋਂ ਮਿਲੀ ਸੂਚਨਾ ਦਾ ਇਸਤੇਮਾਲ ਕਰਕੇ ਆਪਣਾ ਡਿਜ਼ਾਇਨ ਬਣਾ ਰਹੀ ਸੀ। ਹਾਲ ਦੇ ਸਾਲਾਂ ਵਿਚ ਏਅਰੋਡਾਓਨੇਮਿਕ ਫਾਇਦਾ ਚੁੱਕਣ ਲਈ ਬ੍ਰੇਕ ਡਕਟ ਦਾ ਇਸਤੇਮਾਲ ਦਾ ਰਿਵਾਜ਼ ਕਾਫੀ ਵਧ ਗਿਆ ਹੈ।


Inder Prajapati

Content Editor

Related News