ਪੈਦਲ ਚਾਲ ਐਥਲੀਟ ਪ੍ਰਿਯੰਕਾ ਨੇ ਸੈਸ਼ਨ ਦੀ ਪਹਿਲੀ ਜਿੱਤ ਦਰਜ ਕੀਤੀ

Wednesday, Jun 11, 2025 - 03:50 PM (IST)

ਪੈਦਲ ਚਾਲ ਐਥਲੀਟ ਪ੍ਰਿਯੰਕਾ ਨੇ ਸੈਸ਼ਨ ਦੀ ਪਹਿਲੀ ਜਿੱਤ ਦਰਜ ਕੀਤੀ

ਨਵੀਂ ਦਿੱਲੀ– ਭਾਰਤ ਦੀ ਪੈਦਲ ਚਾਲ ਐਥਲੀਟ ਪ੍ਰਿਯੰਕਾ ਗੋਸਵਾਮੀ ਨੇ ਸੈਸ਼ਨ ਦੀ ਪਹਿਲੀ ਜਿੱਤ ਦਰਜ ਕਰਦੇ ਹੋਏ ਇੰਸਬਰੁਕ ਵਿਚ ਆਸਟ੍ਰੀਅਨ ਰੇਸਵਾਕਿੰਗ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 10 ਕਿਲੋਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕੀਤਾ।

ਗੋਸਵਾਮੀ ਨੇ 47 ਮਿੰਟ ਤੇ 54 ਸੈਕੰਡ ਦਾ ਸਮਾਂ ਕੱਢਿਆ। ਉਸਦੇ ਨਾਂ 20 ਕਿਲੋਮੀਟਰ ਰੇਸਵਾਕ ਵਿਚ ਇਕ ਘੰਟਾ 28.45 ਮਿੰਟ ਦਾ ਰਾਸ਼ਟਰੀ ਰਿਕਾਰਡ ਹੈ। 10 ਕਿਲੋਮੀਟਰ ਵਿਚ ਉਸਦਾ ਸਰਵੋਤਮ ਨਿੱਜੀ ਪ੍ਰਦਰਸ਼ਨ 45 ਮਿੰਟ ਤੇ 47 ਸੈਕੰਡ ਦਾ ਹੈ ਜਿਹੜਾ ਉਸ ਨੇ 2022 ਵਿਚ ਬਣਾਇਆ ਸੀ।

ਗੋਸਵਾਮੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਇਕ ਮਿੰਟ ਦੀ ਪੈਨਲਟੀ ਦੇ ਬਾਵਜੂਦ ਮੇਰੇ ਲਈ ਸੋਨਾ ਜਿੱਤਣਾ ਸੌਖਾਲਾ ਨਹੀਂ ਸੀ। ਬੁਖਾਰ ਤੇ ਪੈਨਲਟੀ ਤੋਂ ਬਾਅਦ ਇਹ ਮੁਸ਼ਕਿਲ ਸੀ।’’

ਉਹ ਮਈ ਵਿਚ ਮੈਲਬੋਰਨ ਵਿਚ ਐਥਲੈਟਿਕਸ ਵਿਕਟੋਰੀਆ ਵਾਕਿੰਗ ਚੈਂਪੀਅਨਸ਼ਿਪ ਵਿਚ ਦੂਜੇ ਸਥਾਨ ’ਤੇ ਰਹੀ ਸੀ। ਇੰਸਬਰੁਕ ਵਿਚ ਪੁਰਸ਼ਾਂ ਦੀ 35 ਕਿਲੋਮੀਟਰ ਪੈਦਲ ਚਾਲ ਵਿਚ ਸੰਦੀਪ ਕੁਮਾਰ ਦੂਜੇ ਤੇ ਰਾਮ ਬਾਬੂ ਤੀਜੇ ਸਥਾਨ ’ਤੇ ਰਹੇ।


author

Tarsem Singh

Content Editor

Related News