ਰਬਾਡਾ ਵਿਸ਼ਵ ਕੱਪ ਤੋਂ ਪਹਿਲਾਂ ਫਿੱਟ ਹੋ ਜਾਵੇਗਾ ਰਬਾਡਾ

05/13/2019 12:57:21 AM

ਜੋਹਾਨਸਬਰਗ— ਦੱਖਣੀ ਅਫਰੀਕਾ ਕ੍ਰਿਕਟ ਟੀਮ ਦੇ ਡਾਕਟਰ ਮੁਹੰਮਦ ਮੂਸਾਜੀ ਨੂੰ ਉਮੀਦ ਹੈ ਕਿ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਇੰਗਲੈਂਡ ਵਿਚ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਫਿੱਟ ਹੋ ਜਾਵੇਗਾ। ਆਈ. ਪੀ. ਐੱਲ.-12 ਵਿਚ ਦਿੱਲੀ ਕੈਪੀਟਲਸ ਵਲੋਂ ਖੇਡਦੇ ਹੋਏ ਰਬਾਡਾ ਨੇ ਸੈਸ਼ਨ ਵਿਚ ਸਭ ਤੋਂ ਵੱਧ (ਫਾਈਨਲ ਮੁਕਾਬਲੇ ਤੋਂ ਪਹਿਲਾਂ) 25 ਵਿਕਟਾਂ ਲਈਆਂ। ਪਿੱਠ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਦੱਖਣੀ ਅਫਰੀਕਾ ਨੇ ਚੌਕਸੀ ਦੇ ਤੌਰ 'ਤੇ ਉਸ ਨੂੰ ਆਈ. ਪੀ. ਐੱਲ. ਦੇ ਵਿਚਾਲਿਓਂ ਹੀ ਵਤਨ ਵਾਪਸ ਬੁਲਾ ਲਿਆ। ਵਿਸ਼ਵ ਕੱਪ 30 ਮਈ ਤੋਂ ਸ਼ੁਰੂ ਹੋਵੇਗਾ।


Gurdeep Singh

Content Editor

Related News