ਪੰਤ ਅਤੇ ਅਸ਼ਵਿਨ ICC ਮਹੀਨੇ ਦੇ ਸੱਭ ਤੋਂ ਵਧੀਆ ਖਿਡਾਰੀ ਦੇ ਇਨਾਮ ਲਈ ਨਾਮਜ਼ਦ

01/28/2021 5:19:53 PM

ਦੁਬਈ (ਭਾਸ਼ਾ)- ਭਾਰਤ ਦੇ ਸੀਨੀਅਰ ਆਫ ਸਪਿਨਰ ਆਰ. ਅਸ਼ਵਿਨ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੇ ਨਵੇਂ ਮਹੀਨੇ ਦੇ ਸੱਭ ਤੋਂ ਵਧੀਆ ਖਿਡਾਰੀ ਦੇ ਇਨਾਮ ਲਈ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਰੈਲੀ ਨੇ ਇੰਝ ਧਾਰਿਆ ਹਿੰਸਕ ਰੂਪ

ਅਸ਼ਵਿਨ ਅਤੇ ਪੰਤ ਤੋਂ ਇਲਾਵਾ ਭਾਰਤ ਦੇ ਮੋਹੰਮਦ ਸਿਰਾਜ ਅਤੇ ਟੀ. ਨਟਰਾਜਨ ਵੀ ਇਨਾਮ ਦੀ ਦੌੜ ’ਚ ਹਨ। ਇਨ੍ਹਾਂ ਸਾਰਿਆਂ ਨੇ ਆਸਟਰੇਲੀਆ ’ਚ ਟੈਸਟ ਸੀਰੀਜ਼ ’ਚ ਇਤਿਹਾਸਕ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਆਈ. ਸੀ. ਸੀ. ਨੇ ਕਿਹਾ ਕਿ ਪੂਰੇ ਸਾਲ ਹਰ ਫਾਰਮੈੱਟ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਮਹਿਲਾ ਅਤੇ ਪੁਰਸ਼ ਕ੍ਰਿਕਟਰਾਂ ਨੂੰ ਇਹ ਇਨਾਮ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਰਾਜਪਥ ’ਤੇ ਇਸ ਵਾਰ UP ਨੇ ਮਾਰੀ ਬਾਜ਼ੀ, ਰਾਮ ਮੰਦਰ ਮਾਡਲ ਦੀ ਝਾਕੀ ਨੂੰ ਮਿਲਿਆ ਪ੍ਰਥਮ ਪੁਰਸਕਾਰ

ਜਨਵਰੀ ਮਹੀਨੇ ਲਈ ਇੰਗਲੈਂਡ ਦੇ ਕਪਤਾਨ ਜੋਰੂਟ, ਆਸਟਰੇਲੀਆ ਦੇ ਬੱਲੇਬਾਜ਼ ਸਟੀਵਨ ਸਮਿਥ, ਅਫਗਾਨਿਸਤਾਨ ਦੇ ਰਹਮਾਨੁੱਲਾਹ ਗੁਰਬਾਜ਼, ਦੱਖਣ ਅਫਰੀਕਾ ਦੇ ਮਰਿਜਾਨੇ ਕਾਪ ਅਤੇ ਨਾਦਿਨ ਡੇ ਕਲੇਰਕ ਅਤੇ ਪਾਕਿਸਤਾਨ ਦੀ ਨਿਦਾ ਡਾਰ ਵੀ ਦੌੜ ’ਚ ਹੈ।

ਇਹ ਵੀ ਪੜ੍ਹੋ: IND vs ENG: ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਇੰਗਲੈਂਡ ਦੇ ਕ੍ਰਿਕਟਰ ਪੁੱਜੇ ਚੇਨਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News