ਪੀਵੀ ਸਿੰਧੂ BWF ਰੈਕਿੰਗ ''ਚ 15ਵੇਂ ਸਥਾਨ ''ਤੇ ਖਿਸਕੀ
Wednesday, Jul 05, 2023 - 12:48 PM (IST)
ਨਵੀਂ ਦਿੱਲੀ— ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਤਾਜ਼ਾ ਬੀਡਬਲਿਊਐੱਫ ਰੈਂਕਿੰਗ 'ਚ ਤਿੰਨ ਪਾਇਦਾਨ ਖਿਸਕ ਕੇ 15ਵੇਂ ਸਥਾਨ 'ਤੇ ਪਹੁੰਚ ਗਈ ਹੈ। ਇਸ ਸਾਲ ਅਪ੍ਰੈਲ 'ਚ ਸਿਖਰਲੇ 10 'ਚੋਂ ਬਾਹਰ ਹੋ ਗਈ ਸਿੰਧੂ ਦੇ 13 ਟੂਰਨਾਮੈਂਟਾਂ 'ਚ 51070 ਅੰਕ ਹਨ। ਉਹ ਇਸ ਹਫ਼ਤੇ ਕੈਨੇਡਾ ਓਪਨ ਸੁਪਰ 500 ਟੂਰਨਾਮੈਂਟ 'ਚ ਹਿੱਸਾ ਲਵੇਗੀ। ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਦੌਰਾਨ ਉਸ ਦੀ ਅੱਡੀ 'ਚ ਫਰੈਕਚਰ ਕਾਰਨ ਉਹ ਪੰਜ ਮਹੀਨੇ ਕੋਰਟ ਤੋਂ ਦੂਰ ਰਹੀ ਸੀ। ਉਹ ਇਸ ਸੀਜ਼ਨ 'ਚ ਮੈਡ੍ਰਿਡ 'ਚ ਸਪੇਨ ਮਾਸਟਰਜ਼ ਸੁਪਰ 300 ਦੇ ਫਾਈਨਲ ਅਤੇ ਮਲੇਸ਼ੀਆ ਮਾਸਟਰਜ਼ ਸੁਪਰ 500 ਦੇ ਸੈਮੀਫਾਈਨਲ 'ਚ ਪਹੁੰਚੀ ਸੀ।
ਸਾਤਵਿਕ ਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਡਬਲਜ਼ ਰੈਂਕਿੰਗ 'ਚ ਤੀਜੇ ਸਥਾਨ 'ਤੇ ਹਨ। ਪੁਰਸ਼ ਸਿੰਗਲਜ਼ 'ਚ ਐੱਚਐੱਸ ਪ੍ਰਣਯ ਅੱਠਵੇਂ ਸਥਾਨ ’ਤੇ ਹੈ ਜਦਕਿ ਲਕਸ਼ਯ ਸੇਨ 19ਵੇਂ ਅਤੇ ਕਿਦਾਂਬੀ ਸ੍ਰੀਕਾਂਤ 20ਵੇਂ ਸਥਾਨ ’ਤੇ ਹਨ। ਮਹਿਲਾ ਡਬਲਜ਼ 'ਚ ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਇੱਕ ਸਥਾਨ ਡਿੱਗ ਕੇ 17ਵੇਂ ਸਥਾਨ ’ਤੇ ਹਨ। ਐੱਮਆਰ ਅਰਜੁਨ ਅਤੇ ਧਰੁਵ ਕਪਿਲਾ ਪੁਰਸ਼ ਡਬਲਜ਼ 'ਚ 26ਵੇਂ ਸਥਾਨ ’ਤੇ ਹਨ ਜਦਕਿ ਰੋਹਨ ਕਪੂਰ ਅਤੇ ਐੱਨ ਸਿੱਕੀ ਰੈੱਡੀ ਮਿਕਸਡ ਡਬਲਜ਼ 'ਚ 33ਵੇਂ ਸਥਾਨ ’ਤੇ ਹਨ।