ਭਾਰਤ ਨੂੰ ਵੱਡਾ ਝਟਕਾ, ਪੀ. ਵੀ. ਸਿੰਧੂ ਸੱਟ ਕਾਰਨ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਹੋਈ ਬਾਹਰ

08/14/2022 2:22:08 PM

ਨਵੀਂ ਦਿੱਲੀ— ਸਾਬਕਾ ਵਿਸ਼ਵ ਚੈਂਪੀਅਨ ਅਤੇ ਭਾਰਤ ਦੀ ਚੋਟੀ ਦੀ ਸ਼ਟਲਰ ਪੁਸਰਲਾ ਵੈਂਕਟ ਸਿੰਧੂ ਆਪਣੀ ਖੱਬੀ ਲੱਤ 'ਚ ਸਟ੍ਰੈਸ ਫ੍ਰੈਕਚਰ ਕਾਰਨ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਈ ਹੈ। ਸ਼ਨੀਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਸਿੰਧੂ ਦੇ ਪਿਤਾ ਪੀ. ਵੀ. ਰਮਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਕੁਆਰਟਰ ਫਾਈਨਲ ਵਿਚ ਸੱਟ ਲੱਗ ਗਈ ਸੀ।

ਇਹ ਵੀ ਪੜ੍ਹੋ : ਕੌਮਾਂਤਰੀ ਟੇਬਲ ਟੈਨਿਸ ਖਿਡਾਰਨ ਨੈਨਾ ਜਾਇਸਵਾਲ ਸਾਈਬਰ ਕ੍ਰਾਈਮ ਦੀ ਹੋਈ ਸ਼ਿਕਾਰ, ਸ਼ਿਕਾਇਤ ਦਰਜ

ਉਸ ਨੇ ਕਿਹਾ ਕਿ ਸਿੰਧੂ ਨੇ ਸੱਟ ਦੇ ਬਾਵਜੂਦ ਸੈਮੀਫਾਈਨਲ ਮੈਚ ਖੇਡਿਆ ਅਤੇ ਆਖਰਕਾਰ ਰਾਸ਼ਟਰਮੰਡਲ ਸੋਨ ਤਮਗਾ ਜਿੱਤਿਆ। 27 ਸਾਲਾ ਸਿੰਧੂ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਕ ਸੋਨ ਤਮਗੇ ਸਮੇਤ ਪੰਜ ਤਮਗੇ ਜਿੱਤੇ ਹਨ। ਹੁਣ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੱਕ ਨਿਗਰਾਨੀ 'ਚ ਰੱਖਿਆ ਜਾਵੇਗਾ। ਰਮਨ ਨੇ ਕਿਹਾ- ਸਿੰਗਾਪੁਰ ਓਪਨ ਅਤੇ ਰਾਸ਼ਟਰਮੰਡਲ ਖੇਡਾਂ ਜਿੱਤਣ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਤੋਂ ਖੁੰਝ ਜਾਣਾ ਨਿਰਾਸ਼ਾਜਨਕ ਹੈ, ਪਰ ਇਹ ਸਾਰੀਆਂ ਚੀਜ਼ਾਂ ਸਾਡੇ ਹੱਥ 'ਚ ਨਹੀਂ ਹਨ। 

ਇਹ ਵੀ ਪੜ੍ਹੋ : ਰਾਸ ਟੇਲਰ ਦਾ ਸਨਸਨੀਖੇਜ਼ ਖੁਲਾਸਾ- '0' 'ਤੇ ਆਊਟ ਹੋਣ 'ਤੇ RR ਦੇ ਮਾਲਕ ਨੇ ਮਾਰੇ ਸਨ ਥੱਪੜ

ਰਮਨ ਨੇ ਕਿਹਾ- ਸਾਡਾ ਧਿਆਨ ਸਿੰਧੂ ਦੀ ਰਿਕਵਰੀ 'ਤੇ ਹੋਵੇਗਾ ਅਤੇ ਅਸੀਂ ਅਕਤੂਬਰ 'ਚ ਹੋਣ ਵਾਲੇ ਡੈਨਮਾਰਕ ਅਤੇ ਪੈਰਿਸ ਓਪਨ 'ਚ ਸਿੰਧੂ ਵਲੋਂ ਹਿੱਸਾ ਲੈਣ ਦਾ ਟੀਚਾ ਬਣਾਇਆ ਹੈ । ਜ਼ਿਕਰਯੋਗ ਹੈ ਕਿ ਸਿੰਧੂ ਨੇ ਹਾਲ ਹੀ ਵਿੱਚ ਮਹਿਲਾ ਸਿੰਗਲਜ਼ ਵਿੱਚ ਆਪਣਾ ਪਹਿਲਾ ਰਾਸ਼ਟਰਮੰਡਲ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਪਹਿਲਾਂ ਉਸ ਨੇ 2014 (ਕਾਂਸੀ) ਅਤੇ 2018 (ਚਾਂਦੀ) ਵਿੱਚ ਵੀ ਤਮਗੇ ਜਿੱਤੇ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News