ਪੀ. ਵੀ. ਸਿੰਧੂ ਤੇ ਸ਼੍ਰੀਕਾਂਤ ਦੀਆਂ ਨਜ਼ਰਾਂ ਇੰਡੀਆ ਓਪਨ ਬੈਡਮਿੰਟਨ ਖ਼ਿਤਾਬ ਜਿੱਤਣ ''ਤੇ

Tuesday, Jan 11, 2022 - 11:41 AM (IST)

ਸਪੋਰਟਸ ਡੈਸਕ- ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਪਿਛਲੇ ਸੀਜ਼ਨ ਦੀ ਫਾਰਮ ਨੂੰ ਜਾਰੀ ਰੱਖਦੇ ਹੋਏ ਨਵੇਂ ਸਾਲ ’ਚ ਇੰਡੀਆ ਓਪਨ ਦਾ ਖਿਤਾਬ ਜਿੱਤ ਕੇ ਅਭਿਆਨ ਦੀ ਜੇਤੂ ਸ਼ੁਰੂਆਤ ਕਰਨਾ ਚਾਹੁਣਗੇ। ਕੋਰੋਨਾ ਮਹਾਮਾਰੀ ਕਾਰਨ ਦੋ ਵਾਰ ਰੱਦ ਹੋਣ ਤੋਂ ਬਾਅਦ ਇਹ ਟੂਰਨਾਮੈਂਟ ਹੋ ਰਿਹਾ ਹੈ ਪਰ ਇਸ ਦਾ ਆਯੋਜਨ ਦੇਸ਼ ’ਚ ਕੋਵਿਡ ਦੀ ਤੀਸਰੀ ਲਹਿਰ ਵਿਚ ਹੋ ਰਿਹਾ ਹੈ।

ਇਹ ਵੀ ਪੜ੍ਹੋ : ਐਸ਼ ਬਾਰਟੀ ਨੇ ਸਿਡਨੀ ਟੂਰਨਾਮੈਂਟ ਤੋਂ ਨਾਂ ਵਾਪਸ ਲਿਆ, ਮੈਲਬੋਰਨ ਲਈ ਰਵਾਨਾ

ਬੈਡਮਿੰਟਨ ਖਿਡਾਰੀ ਬੀ. ਸਾਈ ਪ੍ਰਣੀਤ ਤੇ ਡਬਲਜ਼ ਖਿਡਾਰੀ ਧਰੁਵ ਰਾਵਤ ਟੂਰਨਾਮੈਂਟ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਵਿਡ ਪਰੀਖਣ ’ਚ ਪਾਜ਼ੇਟਿਵ ਪਾਏ ਜਾਣ ਕਾਰਨ ਟੂਰਨਾਮੈਂਟ ਤੋਂ ਹਟ ਗਏ ਹਨ। ਕੁਝ ਹੋਰ ਭਾਰਤੀ ਖਿਡਾਰੀਆਂ ਨੂੰ ਪਹਿਲੀ ਵਾਰ ’ਚ ਪਾਜ਼ੇਟਿਵ ਆਉਣ ਤੋਂ ਬਾਅਦ ਆਪਣੇ ਆਰਟੀ-ਪੀਸੀਆਰ ਪਰੀਖਣ ਦੀ ਰਿਪੋਰਟ ਦਾ ਇੰਤਜ਼ਾਰ ਹੈ ਤੇ ਦੁਬਾਰਾ ਪਾਜ਼ੇਟਿਵ ਨਤੀਜਾ ਆਉਣ ’ਤੇ ਉਨ੍ਹਾਂ ਨੂੰ ਬਾਹਰ ਹੋਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਮਹਿਲਾ ਕਮਿਸ਼ਨ ਨੇ ਸਾਇਨਾ ਖ਼ਿਲਾਫ਼ ਟਿੱਪਣੀ ਨੂੰ ਲੈ ਕੇ ਸਿਧਾਰਥ ਦਾ ਟਵਿਟਰ ਅਕਾਊਂਟ ਬਲਾਕ ਕਰਨ ਦੀ ਕੀਤੀ ਮੰਗ

ਸਿੰਧੂ ਤੇ ਸ਼੍ਰੀਕਾਂਤ ਤੋਂ ਇਲਾਵਾ ਨਵੇਂ ਵਿਸ਼ਵ ਚੈਂਪੀਅਨ ਲੋਹ ਕੀਨ ਯੂ, ਤਿੰਨ ਵਾਰ ਦੀ ਚੈਂਪੀਅਨ ਮੁਹੰਮਦ ਅਹਿਸਨ ਤੇ ਹੈਂਦਰਾ ਸੇਤੀਆਵਾਨ ਦੀ ਇੰਡੋਨੇਸ਼ੀਆ ਦੀ ਪੁਰਸ਼ ਡਬਲਜ਼ ਜੋੜੀ, ਮਲੇਸ਼ੀਆ ਦੇ ਖਿਡਾਰੀ ਯੂ ਸਿਨ ਤੇ ਤਿਓ ਈ ਯੀ ਇੰਦਰਾ ਗਾਂਧੀ ਸਟੇਡੀਅਮ ’ਚ ਦਰਸ਼ਕਾਂ ਦੀ ਗ਼ੈਰਮੌਜੂਦਗੀ ’ਚ ਹੋਣ ਵਾਲੇ ਟੂਰਨਾਮੈਂਟ ’ਚ ਚੁਣੌਤੀ ਪੇਸ਼ ਕਰਨਗੇ। ਭਾਰਤੀ ਖਿਡਾਰੀਆਂ ’ਚ ਸਾਰਿਆਂ ਦੀ ਨਜ਼ਰਾਂ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਿੰਧੂ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਰਜਤ ਤੇ ਕਾਂਸੀ ਤਮਗ਼ੇ ਜੇਤੂ ਸ਼੍ਰੀਕਾਂਤ ਤੇ ਲਕਸ਼ੈ ਸੇਨ ’ਤੇ ਟਿਕੀਆਂ ਹੋਣਗੀਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News