ਜਾਪਾਨ ਓਪਨ ''ਚ ਸਿੰਧੂ ਦੀਆਂ ਨਜ਼ਰਾਂ ਖਿਤਾਬੀ ਸੋਕਾ ਖਤਮ ਕਰਨ ''ਤੇ

07/22/2019 2:48:08 PM

ਟੋਕੀਓ— ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਇੰਡੋਨੇਸ਼ੀਆ ਓਪਨ ਦੇ ਫਾਈਨਲ 'ਚ ਮਿਲੀ ਹਾਰ ਦੇ ਬਾਅਦ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਬੀ.ਡਬਲਿਊ.ਐੱਫ. ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ 'ਚ ਜਿੱਤ ਦੇ ਨਾਲ ਇਸ ਸਾਲ ਦੇ ਖਿਤਾਬੀ ਸੋਕੇ ਨੂੰ ਖਤਮ ਕਰਨਾ ਚਾਹੇਗੀ। ਇਸ ਟੂਰਨਾਮੈਂਟ 'ਚ ਸਾਨੀਆ ਨੇਹਵਾਲ ਦੀ ਵਾਪਸੀ ਹੋਵੇਗੀ ਜੋ ਫਿੱਟਨੈਸ ਸਮੱਸਿਆਵਾਂ ਕਾਰਨ ਇੰਡੋਨੇਸ਼ੀਆ ਓਪਨ ਸੁਪਰ 1000 ਪ੍ਰਤੀਯੋਗਿਤਾ 'ਚ ਹਿੱਸਾ ਨਹੀਂ ਲੈ ਸਕੀ ਸੀ। 
PunjabKesari
ਸਿੰਧੂ ਐਤਵਾਰ ਨੂੰ ਜਕਾਰਤਾ 'ਚ ਇੰਡੋਨੇਸ਼ੀਆ ਓਪਨ ਦੇ ਫਾਈਨਲ 'ਚ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਹਰਾ ਕੇ 7 ਮਹੀਨੇ ਦੇ ਖਿਤਾਬੀ ਸੋਕੇ ਨੂੰ ਖਤਮ ਨਹੀਂ ਕਰ ਸਕੀ ਸੀ। ਉਹ ਇਸ ਟੀਚੇ ਨੂੰ ਜਾਪਾਨ 'ਚ ਪੂਰਾ ਕਰਨਾ ਚਾਹੇਗੀ ਜਿੱਥੇ ਉਨ੍ਹਾਂ ਦੀ ਮੁਹਿੰਮ ਚੀਨ ਦੀ ਹਾਨ ਯੁਕੀ ਦੇ ਖਿਲਾਫ ਹੋਵੇਗੀ। ਪੰਜਵਾਂ ਦਰਜਾ ਪ੍ਰਾਪਤ ਇਹ ਭਾਰਤੀ ਖਿਡਾਰਨ ਇੰਡੋਨੇਸ਼ੀਆ 'ਚ ਯਾਮਾਗੁਚੀ ਤੋਂ ਮਿਲੀ ਹਾਰ ਦਾ ਬਦਲਾ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਲੈ ਸਕਦੀ ਹੈ ਜਿੱਥੇ ਉਸ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਇਸ ਭਾਰਤੀ ਖਿਡਾਰਨ ਨਾਲ ਹੋ ਸਕਦਾ ਹੈ। ਟੂਰਨਾਮੈਂਟ 'ਚ ਅੱਠਵਾਂ ਦਰਜਾ ਪ੍ਰਾਪਤ ਸਾਈਨਾ ਨੇਹਵਾਲ ਇਕਲੌਤੀ ਭਾਰਤੀ ਖਿਡਾਰਨ ਹੈ ਜਿਸ ਨੇ ਮੌਜੂਦਾ ਸੈਸ਼ਨ 'ਚ ਖਿਤਾਬ ਜਿੱਤਿਆ ਹੈ। ਉਹ ਆਪਣੀ ਮੁਹਿੰਮ ਦੀ ਸ਼ੁਰੂਆਤ 'ਚ ਥਾਈਲੈਂਡ ਦੀ ਬੁਸਨਾਨ ਓਂਗਬੁਰੂੰਗਾਪਨ ਨਾਲ ਭਿੜੇਗੀ।


Tarsem Singh

Content Editor

Related News