PBL : ਸਿੰਧੂ ਦਾ ਪਹਿਲਾ ਮੁਕਾਬਲਾ ਕੋਚ ਗੋਪੀਚੰਦ ਦੀ ਧੀ ਗਾਇਤਰੀ ਨਾਲ

Monday, Jan 20, 2020 - 11:44 AM (IST)

PBL : ਸਿੰਧੂ ਦਾ ਪਹਿਲਾ ਮੁਕਾਬਲਾ ਕੋਚ ਗੋਪੀਚੰਦ ਦੀ ਧੀ ਗਾਇਤਰੀ ਨਾਲ

ਸਪੋਰਟਸ ਡੈਸਕ— ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਸੋਮਵਾਰ ਤੋਂ ਸ਼ੁਰੂ ਹੋ ਰਹੇ ਪ੍ਰੀਮੀਅਰ ਬੈਡਮਿੰਟਨ ਲੀਗ (ਪੀ. ਬੀ. ਐੱਲ.) ਲਈ ਜਦੋਂ ਕੋਰਟ 'ਤੇ ਉਤਰੇਗੀ ਤਾਂ ਉਸ ਦੇ ਸਾਹਮਣੇ ਕੋਚ ਪੁਲੇਲਾ ਗੋਪੀਚੰਦ ਦੀ ਧੀ ਅਤੇ ਚੇਨਈ ਸੁਪਰਸਟਾਰਜ਼ ਦੀ ਗਾਇਤਰੀ ਗੋਪੀਚੰਦ ਦੀ ਚੁਣੌਤੀ ਹੋਵੇਗੀ।

ਪੀ. ਬੀ. ਐੱਲ. ਦੇ ਪੰਜਵੇਂ ਸੈਸ਼ਨ 'ਚ 6 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਲਈ ਅਵਧ ਵਾਰੀਅਰਸ, ਬੈਂਗਲੁਰੂ ਰੈਪਟਰਸ, ਮੁੰਬਈ ਰਾਕੇਟਸ, ਹੈਦਰਾਬਦ ਹੰਟਰਸ, ਚੇਨਈ ਸੁਪਰਸਟਾਰਸ, ਨਾਰਥ ਈਸਟਰਨ ਵਾਰੀਅਰਸ ਅਤੇ ਪੁਣੇ ਸੇਵੇਨ ਦੀ ਟੀਮਾਂ ਇਕ ਦੂਜੇ ਨਾਲ ਭਿੜਨਗੀਆਂ। ਚੇਨਈ ਦੀ ਕ੍ਰਿਸਟੀ ਗਿਲਮੋਰ ਥਾਈਲੈਂਡ ਮਾਸਟਰਸ 'ਚ ਖੇਡ ਰਹੀ ਹੈ। ਅਜਿਹੇ 'ਚ 16 ਸਾਲਾ ਗਾਯਤਰੀ ਦੇ ਕੋਲ ਆਪਣੇ ਖੇਡ 'ਚ ਸੁਧਾਰ ਕਰਨ ਅਤੇ ਆਤਮਵਿਸ਼ਵਾਸ ਹਾਸਲ ਕਰਨ ਦਾ ਸ਼ਾਨਦਾਰ ਮੌਕਾ ਹੋਵੇਗਾ। ਪਿਛਲੇ ਸਾਲ (2019) ਪੰਜ ਖਿਤਾਬ ਜਿੱਤ ਕੇ ਸੁਰਖੀਆਂ 'ਚ ਆਉਣ ਵਾਲਾ ਲਕਸ਼ੈ ਸੇਨ ਪੁਰਸ਼ ਸਿੰਗਲ 'ਚ ਚੇਨਈ ਲਈ ਚੁਣੌਤੀ ਪੇਸ਼ ਕਰੇਗਾ।


author

Tarsem Singh

Content Editor

Related News