ਸਿੰਧੂ ਮਲੇਸ਼ੀਆ ਮਾਸਟਰਸ ਤੋਂ ਬਾਹਰ
Friday, Jan 10, 2020 - 03:03 PM (IST)

ਸਪੋਰਟਸ ਡੈਸਕ— ਮੌਜੂਦਾ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਸ਼ੁੱਕਰਵਾਰ ਨੂੰ ਇੱਥੇ ਚੋਟੀ ਦਾ ਦਰਜਾ ਪ੍ਰਾਪਤ ਤਾਈ ਜੁ ਯਿੰਗ ਤੋਂ ਸਿੱਧੇ ਗੇਮ 'ਚ ਹਾਰ ਕੇ ਮਲੇਸ਼ੀਆ ਮਾਸਟਰਸ ਸੁਪਰ 500 ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਈ। ਚੀਨੀ ਤਾਈਪੇ ਦੀ ਦੂਜੇ ਨੰਬਰ ਦੀ ਖਿਡਾਰੀ ਨੇ ਕੁਆਰਟਰ ਫਾਈਨਲ 'ਚ ਇਸ ਭਾਰਤੀ ਨੂੰ 21-16, 21-16 ਨਾਲ ਹਰਾਇਆ ਜਿਸ ਨਾਲ ਉਨ੍ਹਾਂ ਦਾ ਜਿੱਤ ਦਾ ਰਿਕਾਰਡ 12-5 ਦਾ ਹੋ ਗਿਆ। ਜੁ ਯਿੰਗ ਤੋਂ ਸਿੰਧੂ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਪਿਛਲੇ ਸਾਲ ਅਕਤੂਬਰ 'ਚ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ 'ਚ ਵੀ ਉਨ੍ਹਾਂ ਤੋਂ ਹਾਰੀ ਸੀ।