ਪੰਜਾਬ ਰੈਸਲਿੰਗ ਐਸੋਸ਼ੀਏਸ਼ਨ ਨੇ ਕਰਤਾਰ ਸਿੰਘ ਨੂੰ ਬਣਾਇਆ ਲਾਈਫ ਟਾਈਮ ਪ੍ਰੈਜ਼ੀਡੈਂਟ

Wednesday, Feb 14, 2024 - 10:38 AM (IST)

ਪੰਜਾਬ ਰੈਸਲਿੰਗ ਐਸੋਸ਼ੀਏਸ਼ਨ ਨੇ ਕਰਤਾਰ ਸਿੰਘ ਨੂੰ ਬਣਾਇਆ ਲਾਈਫ ਟਾਈਮ ਪ੍ਰੈਜ਼ੀਡੈਂਟ

ਜਲੰਧਰ : ਪੰਜਾਬ ਰੈਸਲਿੰਗ ਐਸੋਸੀਏਸ਼ਨ ਦੀ ਇੱਥੇ ਹੋਈ ਮੀਟਿੰਗ ਦੌਰਾਨ ਪਦਮਸ਼੍ਰੀ ਕਰਤਾਰ ਸਿੰਘ ਨੂੰ ਐਸੋਸੀਏਸ਼ਨ ਦਾ ਲਾਈਫ ਟਾਈਮ ਪ੍ਰੈਜ਼ੀਡੈਂਟ ਚੁਣਿਆ ਗਿਆ। ਇਸ ਦੌਰਾਨ ਰਮਨ ਕੁਮਾਰ ਨੂੰ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਜਦਕਿ ਹੋਰਨਾਂ ਅਹੁਦੇਦਾਰਾਂ ਵਿਚ ਕੌਮਾਂਤਰੀ ਪਹਿਲਵਾਨ ਗੁਰਸ਼ਰਨ ਕੌਰ (ਇੰਸੈਪਕਟਰ ਪੰਜਾਬ ਪੁਲਸ) ਨੂੰ ਸੀਨੀਅਰ ਉਪ ਪ੍ਰਧਾਨ, ਪ੍ਰੋ. ਨਵਜੋਤ ਕੌਰ ਨੂੰ ਉਪ ਪ੍ਰਧਾਨ, ਰਣਬੀਰ ਸਿੰਘ ਨੂੰ ਸਕੱਤਰ, ਪਹਿਲਵਾਨ ਪ੍ਰੀਤੀ ਤੇ ਪਹਿਲਵਾਨ ਨਿਰਮਲ ਨੂੰ ਐਗਜ਼ੈਕਟਿਵ ਮੈਂਬਰ ਬਣਾਇਆ ਗਿਆ।


author

Aarti dhillon

Content Editor

Related News