ਮੈਚ ਦੌਰਾਨ ਪੰਜਾਬ ਪੁਲਸ ਅਤੇ ਪੀ. ਐੱਨ. ਬੀ. ਦੇ ਖਿਡਾਰੀਆਂ ਵਿਚਾਲੇ ਕੁੱਟਮਾਰ, ਵੀਡੀਓ ਵਾਇਰਲ
Tuesday, Nov 26, 2019 - 12:27 PM (IST)

ਸਪੋਰਟਸ ਡੈਸਕ— ਕਈ ਵਾਰ ਖਿਡਾਰੀ ਮੈਦਾਨ 'ਤੇ ਇੰਨੇ ਹਮਲਾਵਰ ਹੋ ਜਾਂਦੇ ਹਨ ਕਿ ਦੋਹਾਂ ਵਿਚਾਲੇ ਬਹਿਸ ਜਾਂ ਹੱਥੋਪਾਈ ਦੀ ਨੌਬਤ ਆ ਜਾਂਦੀ ਹੈ। ਖਿਡਾਰੀਆਂ ਦਾ ਇਹ ਵਿਵਹਾਰ ਖੇਡ ਭਾਵਨਾ ਦੇ ਬਿਲਕੁਲ ਉਲਟ ਹੈ, ਪਰ ਇਸ ਦੇ ਬਾਵਜੂਦ ਕਈ ਵਾਰ ਮੈਦਾਨ 'ਤੇ ਅਜਿਹੀ ਘਟਨਾ ਦਿਖ ਹੀ ਜਾਂਦੀ ਹੈ। ਸੋਮਵਾਰ ਨੂੰ ਵੀ ਦੇਸ਼ 'ਚ ਇਕ ਹਾਕੀ ਮੈਚ ਦੇ ਦੌਰਾਨ ਅਜਿਹਾ ਘਟਨਾ ਘਟੀ, ਜਿਸ ਨੇ ਖੇਡ ਜਗਤ ਨੂੰ ਸ਼ਰਮਸਾਰ ਕਰ ਦਿੱਤਾ। ਪੰਜਾਬ ਪੁਲਸ ਅਤੇ ਪੰਜਾਬ ਨੈਸ਼ਨਲ ਬੈਂਕ ਹਾਕੀ ਟੀਮ ਵਿਚਾਲੇ ਖੇਡੇ ਗਏ ਨਹਿਰੂ ਕੱਪ ਫਾਈਨਲ 'ਚ ਇਹ ਘਟਨਾ ਵਾਪਰੀ ਜਿੱਥੇ ਦੋਹਾਂ ਟੀਮਾਂ ਦੇ ਖਿਡਾਰੀ ਖੇਡ ਦੇ ਦੌਰਾਨ ਪਹਿਲਾਂ ਤਾਂ ਮੈਦਾਨ 'ਤੇ ਹੀ ਭਿੜ ਗਏ ਅਤੇ ਲੜਦੇ-ਲੜਦੇ ਮੈਦਾਨ ਦੇ ਬਾਹਰ ਪਹੁੰਚ ਗਏ। ਇਸ ਦੇ ਬਾਅਦ ਆਯੋਜਕਾਂ ਨੇ ਦੋਹਾਂ ਟੀਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਖਿਡਾਰੀਆਂ ਨੇ ਆਪਣੀਆਂ ਹਾਕੀ ਸਟਿਕਸ ਦਾ ਲੜਾਈ ਦੌਰਾਨ ਇਸਤੇਮਾਲ ਕੀਤਾ। ਹਾਕੀ ਇੰਡੀਆ ਨੇ ਇਸ 'ਤੇ ਟੂਰਨਾਮੈਂਟ ਦੇ ਆਯੋਜਕਾਂ ਤੋਂ ਵਿਸਥਾਰ ਨਾਲ ਰਿਪੋਰਟ ਦੇਣ ਨੂੰ ਕਿਹਾ ਹੈ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਲੋਕ ਇਨ੍ਹਾਂ ਖਿਡਾਰੀਆਂ ਦੀ ਖੇਡ ਭਾਵਨਾ 'ਤੇ ਸਵਾਲ ਉਠਾਉਣ ਲੱਗੇ ਹਨ।
#WATCH Delhi: Scuffle broke out between Punjab Police Hockey & Punjab National Bank Hockey teams during Nehru Cup finals. Elena Norman, Hockey India CEO says, "We're awaiting official report from Tournament officials, based on which Hockey India will take necessary action." pic.twitter.com/Yz3LAtGPl7
— ANI (@ANI) November 25, 2019
ਬਰਾਬਰੀ ਦੇ ਸਕੋਰ 'ਤੇ ਹੋਇਆ ਝਗੜਾ
ਝਗੜਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਦੋਵੇਂ ਟੀਮਾਂ 3-3 ਦੀ ਬਰਾਬਰੀ 'ਤੇ ਸਨ ਅਤੇ ਗੇਂਦ ਪੰਜਾਬ ਪੁਲਸ ਦੇ ਸਰਕਲ 'ਚ ਪੀ. ਐੱਨ. ਬੀ. ਦੇ ਕੋਲ ਸੀ। ਖਿਡਾਰੀਆਂ ਨੇ ਟਰਫ 'ਤੇ ਹੀ ਇਕ ਦੂਜੇ 'ਤੇ ਘਸੁੰਨ ਜੜੇ ਅਤੇ ਸਟਿਕਸ ਨਾਲ ਇਕ-ਦੂਜੇ ਦੇ ਹਮਲਾ ਕੀਤਾ। ਖੇਡ ਕੁਝ ਸਮੇਂ ਲਈ ਰੁੱਕਿਆ ਜਿਸ ਤੋਂ ਬਾਅਦ ਦੋਹਾਂ ਟੀਮਾਂ ਦੇ ਅੱਠ-ਅੱਠ ਖਿਡਾਰੀਆਂ ਦੇ ਨਾਲ ਮੈਚ ਅੱਗੇ ਸ਼ੁਰੂ ਹੋਇਆ। ਦੋਹਾਂ ਟੀਮਾਂ ਦੇ ਤਿੰਨ-ਤਿੰਨ ਖਿਡਾਰੀਆਂ ਨੂੰ ਲਾਲ ਕਾਰਡ ਦਿਖਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਪੁਲਸ ਦੇ ਮੈਨੇਜਰ ਨੂੰ ਵੀ ਆਪਣੇ ਖਿਡਾਰੀਆਂ ਨੂੰ ਉਕਸਾਉਣ ਲਈ ਲਾਲ ਕਾਰਡ ਮਿਲਿਆ। ਪੀ. ਐੱਨ. ਬੀ. ਨੇ ਇਹ ਮੈਚ 6-3 ਨਾਲ ਜਿੱਤਿਆ।